27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਚੌਲ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਸੈਲਰ ਮਾਲਕਾਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-01-2026
ਸਮਾਣਾ, 23 ਜਨਵਰੀ (ਹਰਵਿੰਦਰ ਸਿੰਘ ਟੋਨੀ)-ਭੰਡਾਰ ਕੀਤੇ ਝੋਨੇ ਤੋਂ ਤਿਆਰ ਚੌਲਾਂ ਦੀ ਪੂਰੀ ਵਾਪਸ ਨਾ ਕਰਨ ਅਤੇ ਬਕਾਇਆ ਲੱਖਾਂ ਰੁਪਏ ਦੀ ਅਦਾਇਗੀ ਨਾ ਕਰਨ ਦੇ ਦੋਸ਼ ਵਿਚ ਸਦਰ ਪੁਲਸ ਨੇ ਸ਼ੈਲਰ ਮਾਲਕ ਮਿੰਦਰ ਸਿੰਘ ਅਤੇ ਰਨਜੋਤ ਸਿੰਘ ਵਾਸੀ ਪਿੰਡ ਖੇੜੀ ਫੱਤਣ) ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਮਲ ਸਿੰਘ ਵਿਰਕ ਨੇ ਦੱਸਿਆ ਕਿ ਪਨਗ੍ਰੇਨ ਦੇ ਜ਼ਿਲ੍ਹਾ ਮੈਨੇਜਰ ਵਲੋਂ ਜ਼ਿਲ੍ਹਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ, ਪਨਗ੍ਰੇਨ ਵਿਭਾਗ ਨੇ ਗੁਰੂ ਕਿਰਪਾ ਰਾਈਸ ਮਿੱਲ ਪਿੰਡ ਖੇੜੀ ਫੱਤਣ ਵਿਚ ਸਾਲ 2023-24 ਦੌਰਾਨ ਝੋਨੇ ਤੋਂ ਤਿਆਰ 15862 ਕੁਇੰਟਲ ਚੌਲ ਭੰਡਾਰ ਕੀਤੇ ਸਨ | ਇਹ ਚੌਲ ਰਾਈਸ ਮਿੱਲ ਵਲੋਂ 31 ਅਕਤੂਬਰ 2024 ਤੱਕ ਜਮ੍ਹਾਂ ਕਰਵਾਉਣੇ ਸਨ, ਜਦੋਂ ਕਿ ਇਸ ਦੌਰਾਨ ਸਿਰਫ਼ 13468 ਕੁਇੰਟਲ ਚੌਲ ਹੀ ਦਿੱਤੇ ਗਏ ਅਤੇ ਬਾਕੀ ਰਹਿੰਦੇ 2394 ਕੁਇੰਟਲ ਚੌਲ ਨਾ ਦੇ ਕੇ ਉਨ੍ਹਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ | ਅਧਿਕਾਰੀ ਅਨੁਸਾਰ ਫੂਡ ਕਾਰਪੋਰੇਸ਼ਨ ਵੱਲੋਂ ਵੀ ਰਾਈਸ ਮਿੱਲ ਨੂੰ ਸਕਿਓਰਿਟੀ, ਮਿਲਿੰਗ ਚਾਰਜ ਆਦਿ ਦੇ ਖਰਚੇ ਵਜੋਂ 17.09 ਲੱਖ ਰੁਪਏ ਦੀ ਰਕਮ ਦੇਣੀ ਸੀ | ਇਸ ਰਕਮ ਨੂੰ ਐਡਜਸਟ ਕਰਨ ਤੋਂ ਬਾਅਦ ਵੀ ਮੁਲਜ਼ਮਾਂ ਨੇ ਬਾਕੀ ਰਹਿੰਦੀ 37.16 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ | ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢

ਪਿਛਲੀ ਖ਼ਬਰ ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦੀ ਧੂਮ, ਪੀਲੇ ਰੰਗ 'ਚ ਰੰਗੇ ਨਜ਼ਰ ਆਏ ਨੰਨ੍ਹੇ-ਮੁੰਨੇ... ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।