27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਵਰ੍ਹਦੇ ਮੀਂਹ 'ਚ ਵੀ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਕੀਤਾ ਇਸ਼ਨਾਨ

ਅਜੀਤ ਡੈਸਕ 24-01-2026
ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੌਰਾਨ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਚੱਲੇ ਧਾਰਮਕ ਦੀਵਾਨਾਂ ਵਿਚ ਢਾਡੀ-ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ | ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ ਵਿਚ ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਨਿਰੰਤਰ ਲੰਗਰ ਸੰਗਤਾਂ ਲਈ ਜਾਰੀ ਰੱਖੇ | ਸਮਾਗਮਾਂ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਕਵੀਆਂ ਵਿਚ ਪੰਥਕ ਕਵੀ ਭਾਈ ਰਣਜੀਤ ਸਿੰਘ ਰਾਣਾ, ਭਾਈ ਹਰਮਿੰਦਰਪਾਲ ਸਿੰਘ ਦਿਲਖੁਸ਼, ਭਾਈ ਲਾਭ ਸਿੰਘ ਝੱਮਟ, ਬੀਬੀ ਜਤਿੰਦਰ ਕੌਰ, ਭਾਈ ਕਰਮਜੀਤ ਸਿੰਘ ਨੂਰ, ਭਾਈ ਹਰਨੇਕ ਸਿੰਘ ਬਡਾਲੀ, ਸੁਸ਼ੀਲ ਪੰਡਿਤ, ਭਾਈ ਮਹਿੰਦਰ ਸਿੰਘ ਪਟਿਆਲਾ, ਭਾਈ ਅਜੀਤ ਸਿੰਘ ਰਤਨ, ਭਾਈ ਰਾਜਿੰਦਰ ਸਿੰਘ ਜੋਸ਼, ਬੀਬੀ ਜਸਵੀਰ ਕੌਰ ਜੱਸ, ਭਾਈ ਦਲੇਰ ਸਿੰਘ ਖਿਆਲ, ਬੀਬੀ ਗੁਰਜੀਤ ਕੌਰ ਆਦਿ ਨੇ ਸੰਗਤਾਂ ਨੂੰ ਗੁਰੂ ਸਾਹਿਬਾਨ ਨਾਲ ਸਬੰਧਤ ਲਿਖੀਆਂ ਵਾਰਤਕ ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ |

ਪਿਛਲੀ ਖ਼ਬਰ ਅਜੋਕੀ ਪੀੜ੍ਹੀ ਗੌਰਵਮਈ ਇਤਿਹਾਸ ਨਾਲ ਜੁੜ ਕੇ ਰਵਾਇਤੀ ਪ੍ਰੰਪਰਾਵਾਂ ਦੀ ਧਾਰਨੀ ਬਣੇ-ਹਰਜਿੰਦਰ ਸਿੰਘ ਧਾਮੀ <br/> ਅਗਲੀ ਖ਼ਬਰ ਹਲਕੇ ਵਿਚ ਹੋਈ ਬਾਰਿਸ਼ ਕਣਕ ਦੀ ਫ਼ਸਲ ਨੂੰ ਦੇਸੀ ਘਿਉ ਵਾਂਗ ਲੱਗੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।