28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਲੋਕਲ ਬਾਡੀਜ਼ ਮੰਤਰੀ ਸੰਜੀਵ ਅਰੋੜਾ ਨਾਲ ਮੇਅਰ ਕੁੰਦਨ ਗੋਗੀਆ ਨੇ ਕੀਤੀ ਮੁਲਾਕਾਤ <br/>

ਅਜੀਤ ਡੈਸਕ 24-01-2026
ਪਟਿਆਲਾ, 23 ਜਨਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵਲੋਂ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ ਗਈ | ਮੇਅਰ ਨੇ ਕਿਹਾ ਕਿ ਸੰਜੀਵ ਅਰੋੜਾ ਦੀ ਨਿਯੁਕਤੀ ਨਾਲ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ | ਲੋਕਲ ਬਾਡੀਜ਼ ਵਿਭਾਗ ਸ਼ਹਿਰੀ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਵਿਭਾਗ ਦੀ ਮਜ਼ਬੂਤ ਅਗਵਾਈ ਨਾਲ ਸਫ਼ਾਈ ਪ੍ਰਬੰਧ, ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਆਵੇਗਾ | ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਕਈ ਅਹਿਮ ਮਸਲੇ ਧਿਆਨ ਵਿਚ ਲਿਆਂਦੇ ਗਏ | ਪਟਿਆਲਾ ਇਕ ਇਤਿਹਾਸਕ ਅਤੇ ਸਭਿਆਚਾਰਕ ਸ਼ਹਿਰ ਹੈ, ਜਿਸ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਬਣਾਉਣ ਦੀ ਲੋੜ ਹੈ | ਇਸ ਸੰਦਰਭ ਵਿਚ ਨਗਰ ਨਿਗਮ ਪਟਿਆਲਾ ਨੂੰ ਵਿੱਤੀ ਸਮੱਸਿਆਵਾਂ, ਕਰਮਚਾਰੀਆਂ ਦੀ ਘਾਟ, ਸਫ਼ਾਈ ਪ੍ਰਬੰਧ ਨੂੰ ਹੋਰ ਸੁਧਾਰਨ ਅਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ | ਮੀਟਿੰਗ ਦੌਰਾਨ ਆਉਣ ਵਾਲੀਆਂ ਯੋਜਨਾਵਾਂ ਜਿਵੇਂ ਕਿ ਸਮਾਰਟ ਸਿਟੀ ਪ੍ਰਾਜੈਕਟਾਂ, ਡਿਜ਼ੀਟਲ ਸੇਵਾਵਾਂ, ਗਰੀਨ ਪਟਿਆਲਾ ਮੁਹਿੰਮ, ਪਾਰਕਾਂ ਦੇ ਵਿਕਾਸ ਅਤੇ ਸਵੱਛਤਾ ਅਭਿਆਨਾਂ ਬਾਰੇ ਵੀ ਚਰਚਾ ਕੀਤੀ ਗਈ |

ਪਿਛਲੀ ਖ਼ਬਰ ਹਲਕੇ ਵਿਚ ਹੋਈ ਬਾਰਿਸ਼ ਕਣਕ ਦੀ ਫ਼ਸਲ ਨੂੰ ਦੇਸੀ ਘਿਉ ਵਾਂਗ ਲੱਗੇਗੀ <br/> ਅਗਲੀ ਖ਼ਬਰ ਰਾਜਪੁਰਾ ਸਦਰ ਪੁਲਿਸ ਵਲੋਂ 'ਆਪੇ੍ਰਸ਼ਨ ਪ੍ਰਹਾਰ' ਤਹਿਤ ਵੱਖ-ਵੱਖ ਕੇਸਾਂ 'ਚ ਲੋੜੀਂਦੇ 6 ਗੈਂਗਸਟਰ ਅਤੇ ਭਗੌੜੇ ਕਾਬੂ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।