28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਰੌਂਦਾ ਸਮੇਤ ਇਕ ਗਿ੍ਫ਼ਤਾਰ

ਅਜੀਤ ਡੈਸਕ 24-01-2026
ਰਾਜਪੁਰਾ, 23 ਜਨਵਰੀ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਇਕ ਵਿਅਕਤੀ ਨੂੰ ਇਕ ਪਿਸਤੌਲ ਅਤੇ 32 ਬੋਰ ਦੇ ਰੌਂਦਾ ਸਮੇਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਜਦੋਂ ਪੁਰਾਣੇ ਬੱਸ ਅੱਡੇ ਨੇੜੇ ਪਹੁੰਚੇ ਤਾਂ ਸੂਚਨਾ ਮਿਲੀ ਕਿ ਇਕ ਵਿਅਕਤੀ ਨਾਜਾਇਜ਼ ਅਸਲਾ ਲੈ ਕੇ ਦਸਮੇਸ਼ ਕਾਲੋਨੀ 'ਚ ਖੜ੍ਹਾ ਹੈ | ਜਿਸ ਤੇ ਸੂਚਨਾ ਦੇ ਅਧਾਰ 'ਤੇ ਮੋਕੇ ਤੇ ਛਾਪਾਮਾਰੀ ਕੀਤੀ ਗਈ ਤੇ ਇਕ ਵਿਅਕਤੀ ਨੂੰ ਇਕ ਪਿਸਤੌਲ 32 ਬੋਰ ਅਤੇ 2 ਜ਼ਿੰਦਾ ਬੋਰ ਸਮੇਤ ਕਾਬੂ ਕਰ ਲਿਆ | ਉਕਤ ਵਿਅਕਤੀ ਦੀ ਪਹਿਚਾਣ ਦਿਲਰਾਜਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਪਿਲਖਣੀ ਹਾਲ ਆਬਾਦ ਪਿੰਡ ਖ਼ਿਜਰਾਬਾਦ ਥਾਣਾ ਮਾਜਰੀ ਮੋਹਾਲੀ ਵਜੋਂ ਹੋਈ | ਥਾਣਾ ਸ਼ਹਿਰੀ ਦੀ ਪੁਲਿਸ ਨੇ ਦਿਲਰਾਜਪ੍ਰੀਤ ਸਿੰਘ ਦੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸਾਰਾ ਦਿਨ ਪਏ ਮੀਂਹ ਨੇ ਬਸੰਤ ਪੰਚਮੀ ਦੀ ਪਤੰਗਬਾਜ਼ੀ 'ਤੇ ਫੇਰਿਆ ਪਾਣੀ ਅਗਲੀ ਖ਼ਬਰ ਨਾਭਾ 'ਚ ਕਰੰਟ ਲੱਗਣ ਨਾਲ 18 ਸਾਲਾ ਨੌਜਵਾਨ ਦੀ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।