0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ
ਫ਼ਰੀਦਕੋਟ, 22 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵਲੋਂ ਡਿਜ਼ਨੇ ਪਲੇਅ-ਵੇ-ਸਕੂਲ ਡੋਗਰ ਬਸਤੀ ਫ਼ਰੀਦਕੋਟ ਵਿਖੇ 0 ਤੋਂ 5 ਸਾਲ ਤੱਕ ਦੇ ਨੰਨੇ-ਮੁੰਨ੍ਹੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਬੂੰਦਾਂ ਪਿਲਾਉਣ ਦੀ ਸ਼ੁਰੂਆਤ ਕਲੱਬ ਪ੍ਰਧਾਨ ਰਵੀ ਬਾਂਸਲ ਤੇ ਸਕੱਤਰ ਲਾਇਨ ਰਾਜ ਕੁਮਾਰ ਗੁਪਤਾ ਨੇ ਬੱਚੀ ਸਾਰਾ ਪੁੱਤਰੀ ਕਪਿਲ ਕਿੰਗਰ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ।
ਅਜੀਤ ਡੈਸਕ
23-11-2026