23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਬੱਚੀ ਨਵਰੀਤ ਦੀ ਯਾਦ ’ਚ ਸਾਲਾਨਾ ਖ਼ੂਨਦਾਨ ਕੈਂਪ ਤੇ ਸਨਮਾਨ ਸਮਾਰੋਹ ਕਰਵਾਇਆ

ਬਰਗਾੜੀ, 22 ਨਵੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)- ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਵਲੋਂ ਸੁਸਾਇਟੀ ਦੇ ਸਰਪ੍ਰਸਤ ਭਾਈ ਜੋਗਿੰਦਰ ਸਿੰਘ ਖਾਲਸਾ ਅਤੇ ਪ੍ਰਧਾਨ ਅਜੈਪਾਲ ਬਰਗਾੜੀ ਦੀ ਦੇਖ-ਰੇਖ ਹੇਠ ਬੱਚੀ ਨਵਰੀਤ ਦੀ ਯਾਦ ’ਚ 18ਵਾਂ ਸਾਲਾਨਾ ਖ਼ੂਨਦਾਨ ਕੈਂਪ ਅਤੇ ਸਨਮਾਨ ਸਮਾਰੋਹ ਵਿਸ਼ਵਕਰਮਾ ਧਰਮਸ਼ਾਲਾ ਰਣ ਸਿੰਘ ਵਾਲਾ ਰੋਡ ਬਰਗਾੜੀ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦਾ ਰਸਮੀਂ ਉਦਾਘਟਨ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂਆਂ, ਨਗਰ ਪੰਚਾਇਤ ਪਿੰਡ ਦੇ ਪਤਵੰਤਿਆਂ ਵਲੋਂ ਸਾਂਝੇ ਰੂਪ ’ਚ ਕੀਤਾ ਗਿਆ।

ਖ਼ੂਨਦਾਨ ਕੈਂਪ ’ਚ ਖ਼ੂਨਦਾਨੀ ਨਾਲ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ। ਤਸਵੀਰ: ਸੁਖਰਾਜ ਸਿੰਘ ਗੋਂਦਾਰਾ 23-11-2026
ਬਰਗਾੜੀ, 22 ਨਵੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)- ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਵਲੋਂ ਸੁਸਾਇਟੀ ਦੇ ਸਰਪ੍ਰਸਤ ਭਾਈ ਜੋਗਿੰਦਰ ਸਿੰਘ ਖਾਲਸਾ ਅਤੇ ਪ੍ਰਧਾਨ ਅਜੈਪਾਲ ਬਰਗਾੜੀ ਦੀ ਦੇਖ-ਰੇਖ ਹੇਠ ਬੱਚੀ ਨਵਰੀਤ ਦੀ ਯਾਦ ’ਚ 18ਵਾਂ ਸਾਲਾਨਾ ਖ਼ੂਨਦਾਨ ਕੈਂਪ ਅਤੇ ਸਨਮਾਨ ਸਮਾਰੋਹ ਵਿਸ਼ਵਕਰਮਾ ਧਰਮਸ਼ਾਲਾ ਰਣ ਸਿੰਘ ਵਾਲਾ ਰੋਡ ਬਰਗਾੜੀ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦਾ ਰਸਮੀਂ ਉਦਾਘਟਨ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂਆਂ, ਨਗਰ ਪੰਚਾਇਤ ਪਿੰਡ ਦੇ ਪਤਵੰਤਿਆਂ ਵਲੋਂ ਸਾਂਝੇ ਰੂਪ ’ਚ ਕੀਤਾ ਗਿਆ। ਇਸ ਮੌਕੇ ਏਮਜ਼ ਹਸਪਤਾਲਾ ਬਠਿੰਡਾ ਦੇ ਡਾ. ਰਤਨ ਗੁਪਤਾ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਾਜੀਵ ਗੁਪਤਾ ਵਲੋਂ ਨੌਜਵਾਨਾਂ ’ਚ ਖ਼ੂਨਦਾਨ ਸਬੰਧੀ ਪਾਏ ਜਾਂਦੇ ਰੂੜੀਵਾਦੀ ਵਿਚਾਰਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੂਨਦਾਨ ਦਾ ਮਨੁੱਖੀ ਸਰੀਰ ’ਤੇ ਕੋਈ ਮਾੜਾ ਪ੍ਰਭਾਵ ਨਹੀਂ, ਸਗੋਂ ਖ਼ੂਨਦਾਨ ਕਰਨ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦੇ ਹਨ। ਇਸ ਲਈ ਹਰ ਨੌਜਵਾਨ ਨੂੰ ਸਾਲ ’ਚ ਘੱਟੋ-ਘੱਟ ਦੋ ਵਾਰ ਖ਼ੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਸ ਕੈਂਪ ਦੌਰਾਨ ਨੌਜਵਾਨਾਂ ਵਲੋਂ 100 ਦੇ ਕਰੀਬ ਯੂਨਿਟ ਦਾਨ ਕੀਤਾ ਗਿਆ ਖ਼ੂਨ ਏਮਜ਼ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ ਡਾ. ਸੀਰਤ ਕੌਰ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਨੇ ਪ੍ਰਾਪਤ ਕੀਤਾ। ਇਸ ਮੌਕੇ ਪਿਛਲੇ ਸਾਲ ਨੌਜਵਾਨਾਂ ਅਤੇ ਸਮਾਜਸੇਵੀਆਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਖ਼ੂਨਦਾਨ ਅਤੇ ਲੋਕ ਭਲਾਈ ਕੰਮਾਂ ਲਈ ਪ੍ਰਸੰਸਾ ਪੱਤਰ ਦੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅਖੀਰ ’ਚ ਸੁਸਾਇਟੀ ਦੇ ਸਰਪ੍ਰਸਤ ਭਾਈ ਜੋਗਿੰਦਰ ਖਾਲਸਾ ਵਲੋਂ ਆਏ ਹੋਏ ਮਹਿਮਾਨਾਂ, ਸਮੂਹ ਨਗਰ ਪੰਚਾਇਤ, ਵੱਖ-ਵੱਖ ਰਾਜਨੀਤਿਕ ਆਗੂਆਂ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਜੀਤ ਕੌਰ, ਬਰਜਿੰਦਰ ਕੌਰ, ਜੈਵੀਰ ਸਿੰਘ, ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਸੁਖਵਿੰਦਰ ਸਿੰਘ ਮਾਠੜੂ, ਬਿਕਰਮ ਸਿੰਘ ਅੰਮ੍ਰਿਤਸਰ, ਚੰਨ ਭਾਊ, ਪਰਮਪ੍ਰੀਤ ਸਿੰਘ ਬਰਾੜ ਝੱਖੜਵਾਲਾ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਹਲਕਾ ਇੰਚ. ਦਰਸ਼ਨ ਸਿੰਘ ਢਿਲਵਾਂ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਬਰਾੜ, ਸਰਪੰਚ ਪ੍ਰਤਾਪ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਹਰਦੀਪ ਸਿੰਘ ਸੰਧੂ, ਜਗਸੀਰ ਸਿੰਘ ਜੱਗਾ ਗੋਂਦਾਰਾ, ਡਾ. ਰੇਸ਼ਮ ਸਿੰਘ ਢਿੱਲੋਂ ਕੈਨੇਡਾ, ਮਨਪ੍ਰੀਤ ਸਿੰਘ ਸੇਖੋਂ, ਬੇਅੰਤ ਸਿੰਘ ਬੁਰਜ, ਘੱਕੀ ਢਿੱਲੋਂ, ਜਗਵੀਰ ਸਿੰਘ ਬਾਗੀ, ਮਾ. ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਬਰਗਾੜੀ, ਮਾ. ਅਸ਼ੋਕ ਸ਼ਰਮਾ, ਮਾ. ਨਾਇਬ ਸਿੰਘ, ਮਾ. ਸਾਧੂ ਸਿੰਘ, ਟੇਕ ਚੰਦਰ ਅਰਸ਼ੀ, ਬਲਜੀਤ ਸ਼ਰਮਾ, ਡਾ. ਸਤਨਾਮ ਸਿੰਘ, ਡਾ. ਗੁਰਮੇਲ ਸਿੰਘ ਚਹਿਲ, ਇੰਦਰਜੀਤ ਸਿੰਘ ਚਹਿਲ, ਡਾ. ਬਲਵਿੰਦਰ ਸਿੰਘ ਸਿਵੀਆਂ, ਬਲਕਰ ਨ ਸਿੰਘ ਬੁਰਜ, ਡਾ. ਗੁਰਦੀਪ ਸਿੰਘ ਬਰਾੜ, ਡਾ. ਬਲਰਾਜ ਗਰੋਵਰ, ਤਰਸੇਮ ਗਰੋਵਰ, ਗੁਰਪ੍ਰੀਤ ਢਿੱਲੋਂ, ਜੱਗੀ ਵਾਂਦਰ, ਅਮਰਜੀਤ ਸਿੰਘ ਢਿੱਲੋਂ, ਹੈਪੀ ਸਿੱਧੂ, ਸ਼ਵਿੰਦਰ ਸਿੰਘ ਚੰਨੀ, ਪਰਵਿੰਦਰ ਸਿੰਘ ਕਾਕਾ ਚੰਨੀ, ਗੁਰਮੀਤ ਸਿੰਘ, ਸੁਖਪਾਲ ਸਿੰਘ ਢਿੱਲੋਂ ਨੰਬਰਦਾਰ, ਪਰਗਟ ਸਿੰਘ ਢਿੱਲੋਂ, ਗੁਰਸੇਵਕ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਭਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਸੰਚਾਲਕ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਕਈ ਬੀਬੀਆਂ ਸ਼ਾਮਿਲ ਹੋਈਆਂ ਅਗਲੀ ਖ਼ਬਰ ਸਿਵਲ ਸਰਜਨ ਡਾ. ਲਖਬੀਰ ਕੌਰ ਸਿੱਧੂ ਵਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।