23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਾਦਿਕ ਵਾਸੀ ਸਵ: ਸੰਤੋਸ਼ ਰਾਣੀ ਨਰੂਲਾ ਨਮਿਤ ਸ਼ਰਧਾਂਜ਼ਲੀ ਸਮਾਗਮ ਹੋਇਆ

ਸਾਦਿਕ, 22 ਨਵੰਬਰ (ਆਰ. ਐਸ.

ਅਜੀਤ ਡੈਸਕ 23-11-2026
ਸਾਦਿਕ, 22 ਨਵੰਬਰ (ਆਰ.ਐਸ.ਧੁੰਨਾ)- ਅਨਾਜ ਮੰਡੀ ਸਾਦਿਕ ਦੇ ਨਾਮਵਰ ਕਮਿਸ਼ਨ ਏਜੰਟ (ਆੜ੍ਹਤੀਆ) ਅਸ਼ੋਕ ਕੁਮਾਰ ਹੈਪੀ ਨਰੂਲਾ ਅਤੇ ਡਾ. ਸੰਜੀਵ ਕੁਮਾਰ ਨਰੂਲਾ ਦੇ ਮਾਤਾ ਸੰਤੋਸ਼ ਰਾਣੀ ਨਰੂਲਾ ਸੁਪਤਨੀ ਸਵ: ਮਦਨ ਲਾਲ ਨਰੂਲਾ ਸਾਬਕਾ ਪੰਚ ਜੋ ਕੁਝ ਦਿਨ ਪਹਿਲਾਂ ਸਵਰਗ ਸਿਧਾਰ ਗਏ ਸਨ, ਨਮਿਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਸਾਦਿਕ ਵਿਖੇ ਹੋਇਆ। ਇਸ ਸਮਾਗਮ ਵਿਚ ਵੱਖ ਵੱਖ ਰਾਜਨੀਤਿਕ ਪਾਰਟੀਆਂ, ਕਿਸਾਨ ਜਥੇਬੰਦੀਆਂ, ਧਾਰਮਿਕ , ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀ ਸੰਗਤ ਅਤੇ ਨਰੂਲਾ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦੇ ਪਹਿਲੇ ਪਹਿਰ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵੀਰ ਸਿੰਘ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ। ਉਪਰੰਤ ਭਾਈ ਅਮਰਜੀਤ ਸਿੰਘ ਗੁਰੂਹਰਸਹਾਏ ਵਾਲਿਆਂ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਬਾਬਾ ਭੋਲਾ ਸਿੰਘ ਨੇ ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਮੰਚ ਸੰਚਾਲਨ ਪਰਮਜੀਤ ਸਿੰਘ ਸੋਨੀ ਨੇ ਕੀਤਾ ਅਤੇ ਉਨ੍ਹਾਂ ਵੱਖ-ਵੱਖ ਸੰਸਥਾਵਾਂ ਵਲੋਂ ਭੇਜੇ ਗਏ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ। ਇਸ ਮੌਕੇ ਸੰਦੀਪ ਸਿੰਘ ਧਾਲੀਵਾਲ ਕਮਿਸ਼ਨਰ ਆਰ.ਟੀ.ਆਈ ਪੰਜਾਬ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਚੇਅਰਪਰਸਨ ਨੀਤੂ ਕਪੂਰ ਸਿੰਗਲਾ ਮਾਰਕੀਟ ਕਮੇਟੀ ਸਾਦਿਕ, ਬਲਜਿੰਦਰ ਸਿੰਘ ਬੱਬੂ ਅਹੂਜਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਉਘੇ ਲੇਖਕ ਨਿੰਦਰ ਘੁਗਿਆਣਵੀਂ, ਗੁਰਸੇਵਕ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਫ਼ਰੀਦਕੋਟ, ਗੌਰਵ ਕੱਕੜ ਸੀਨੀਅਰ ਆਗੂ ਭਾਜਪਾ, ਦੀਪਕ ਕੁਮਾਰ ਸਿੰਗਲਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਔਲਖ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਟਿੱਕਾ ਸੰਧੂ, ਡਾ. ਸੰਤੋਖ ਸਿੰਘ ਸੰਧੂ, ਸਾਬਕਾ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਦਲੇਰ ਸਿੰਘ ਡੋਡ ਅਕਾਲੀ ਦਲ ਵਾਰਿਸ ਪੰਜਾਬ ਦੇ, ਚੇਅਰਮੈਨ ਸਰਬਜੀਤ ਸਿੰਘ ਬਰਾੜ ਬਲਾਕ ਸੰਮਤੀ ਫ਼ਰੀਦਕੋਟ, ਸਰਪੰਚ ਦੀਸ਼ਾ ਸਿੰਘ ਸਾਦਿਕ, ਸਰਪੰਚ ਜੈਦੀਪ ਸਿੰਘ ਬਰਾੜ ਘੁੱਦੂਵਾਲਾ, ਲਖਵੀਰ ਸਿੰਘ ਲੱਖਾ, ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ, ਨੰਬਰਦਾਰ ਸੁਖਵੀਰ ਮਰਾੜ੍ਹ, ਨੰਬਰਦਾਰ ਗੁਰਪ੍ਰਸ਼ਾਦ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ ਸੰਧੂ, ਨੰਬਰਦਾਰ ਨਵਦੀਪ ਸੇਠੀ, ਰੇਸ਼ਮ ਸਿੰਘ ਕਿੰਗਰਾ, ਖੁਸ਼ਵੰਤ ਕੁਮਾਰ ਨਰੂਲਾ, ਧਰਮਪਾਲ ਨਰੂਲਾ, ਚਿਮਨ ਲਾਲ ਨਰੂਲਾ, ਕਰਮ ਚੰਦ ਪੱਪੀ, ਗੁਰਚੰਦ ਸਿੰਘ ਮਮੁਾਰਾ, ਸੋਬਿਤ ਸਿੰਘ ਕਲਸੀ, ਪੰਚ ਅੰਗਰੇਜ ਸਿੰਘ, ਪੰਚ ਸੁਖਮੰਦਰ ਸਿੰਘ, ਜਸਵਿੰਦਰ ਸਿੰਘ, ਅਨੂੰ ਨਰੂਲਾ, ਸਾਬਕਾ ਸਰਪੰਚ ਗੁਰਜੰਟ ਸਿੰਘ ਸੰਧੂ, ਮੱਖਣ ਸਿੰਘ ਸੰਧੂ, ਲਖਵਿੰਦਰ ਸਿੰਘ ਹੈਪੀ ਸੰਧੂ, ਸ਼ਾਮ ਲਾਲ ਬਜਾਜ ਦੀਪ ਸਿੰਘ ਵਾਲਾ, ਡਾ. ਗੁਰਤੇਜ ਮਚਾਕੀ, ਡਾ. ਜਗਰੂਪ ਸਿੰਘ ਸੰਧੂ, ਡਾ. ਦਰਬਾਰਾ ਸਿੰਘ ਥਿੰਦ, ਬੋਹੜ ਸਿੰਘ ਥਿੰਦ, ਕੁਲਵਿੰਦਰ ਸਿੰਘ ਅਹਿਲ, ਹਰਪ੍ਰੀਤ ਸਿੰਘ ਸੰਧੂ, ਸਰਪੰਚ ਦਵਿੰਦਰ ਸਿੰਘ ਸੰਗਤਪੁਰਾ, ਡਾ. ਅਮਰਜੀਤ ਅਰੋੜਾ, ਜਸਪਿੰਦਰ ਸਿੰਘ ਸੰਧੂ ਰੁਪੱਈਆਂਵਾਲਾ, ਪਾਲ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਬਲਜੀਤ ਸਿੰਘ , ਮਹਿਕਦੀਪ ਸਿੰਘ, ਕੰਵਰਹਰਿੰਦਰ ਸਿੰਘ ਸੰਧੂ, ਜਸਬੀਰ ਸਿੰਘ ਸੰਧੂ, ਸਿਮਰਨ ਸੰਧੂ, ਇੰਦਰਜੀਤ ਸਿੰਘ ਬਿੱਟੂ, ਜਗਦੀਪ ਸਿੰਘ ਬਰਾੜ, ਸੰਜੀਵ ਜਸੂਜਾ, ਡਾ. ਰਿੰਕੂ ਸੇਠੀ, ਸੰਦੀਪ ਸੇਠੀ, ਸੁਖਵਿੰਦਰ ਸਿੰਘ ਸੁੱਖੀ, ਰੂਪ ਸਿੰਘ ਢਿੱਲੋਂ, ਭਗਵੰਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਗੋਰਾ ਸੰਧੂ, ਡਾ . ਗੁਲਜ਼ਾਰ ਮਦੀਨਾ, ਜਸਵਿੰਦਰ ਸਿੰਘ ਸੋਨੂੰ, ਡਾ. ਜਗਤਾਰ ਸਿੰਘ, ਬਖਤੌਰ ਸਿੰਘ ਢਿੱਲੋਂ, ਜਗਸੀਰ ਸਿਘ ਸਾਧੂਵਾਲਾ,ਵਰਿੰਦਰ ਕੁਮਾਰ ਗੋਨਿਆਣਾ, ਸ਼ੁਭਮ ਸੇਠੀ, ਸੁਰਿੰਦਰ ਫੁਟੇਲਾ, ਬੰਟੀ ਗਰਗ, ਰਾਜਵਿੰਦਰ ਸਿੰਘ ਢਿੱਲੋਂ, ਤਕਜਿੰਦਰ ਸਿੰਘ ਭੰਗੇਵਾਲਾ, ਗਗਨਦੀਪ ਸੁਖੀਜਾ ਆਦਿ ਨੇ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਸੁਮਨ ਭੇਟ ਕੀਤੇ। ਸਮਾਗਮ ਦੀ ਸਪਾਪਤੀ ’ਤੇ ਲੇਖਕ ਨਿੰਦਰ ਘੁਗਿਆਣਵੀ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਰੂਲਾ ਪਰਿਵਾਰ ਵਲੋਂ ਸਵ: ਸੰਤੋਸ਼ ਰਾਣੀ ਨਰੂਲਾ ਦੀ ਯਾਦ ਵਿਚ ਵੱਖ ਵੱਖ ਸੰਸਥਾਵਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ।
ਪਿਛਲੀ ਖ਼ਬਰ ਕਸਬਾ ਬਰਗਾੜੀ ਦੇ ਬੀ.ਐਲ.ਓਜ ਨੇ ਵੋਟਾਂ ਸੰਬੰਧੀ ਲਗਾਇਆ ਕੈਂਪ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਸੰਬੰਧੀ ਅਲੌਲਿਕ ਨਗਰ ਕੀਰਤਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।