26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਫ਼ਰੀਦਕੋਟ ਜਲ ਸਪਲਾਈ ਵਿਭਾਗ ਵਿਚ 24.34 ਲੱਖ ਰੁਪਏ ਦਾ ਹੋਇਆ ਘਪਲਾ ਵਿਜੀਲੈਸ ਵਲੋਂ 6 ਅਧਿਕਾਰੀਆਂ ਅਤੇ 3 ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ ਜਸਵੰਤ ਸਿੰਘ ਪੁਰਬਾ

ਫ਼ਰੀਦਕੋਟ , 25 ਅਕਤੂਬਰ : ਵਿਜੀਲੈਂਸ ਬਿਊਰੋ ਨੇ ਫ਼ਰੀਦਕੋਟ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਛੇ ਅਧਿਕਾਰੀਆਂ ਅਤੇ ਤਿੰਨ ਨਿੱਜੀ ਠੇਕੇਦਾਰਾਂ ਖ਼ਿਲਾਫ਼ ਸ਼ਹਿਰੀ ਜਲ ਸਪਲਾਈ ਦੀ ਸਾਂਭ - ਸੰਭਾਲ ਲਈ ਰੱਖੇ ਗਏ ਫੰਡਾਂ ਵਿਚੋਂ 24. 34 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਅਜੀਤ ਡੈਸਕ 26-10-2026
ਫ਼ਰੀਦਕੋਟ , 25 ਅਕਤੂਬਰ : ਵਿਜੀਲੈਂਸ ਬਿਊਰੋ ਨੇ ਫ਼ਰੀਦਕੋਟ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਛੇ ਅਧਿਕਾਰੀਆਂ ਅਤੇ ਤਿੰਨ ਨਿੱਜੀ ਠੇਕੇਦਾਰਾਂ ਖ਼ਿਲਾਫ਼ ਸ਼ਹਿਰੀ ਜਲ ਸਪਲਾਈ ਦੀ ਸਾਂਭ - ਸੰਭਾਲ ਲਈ ਰੱਖੇ ਗਏ ਫੰਡਾਂ ਵਿਚੋਂ 24.34 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ । ਮੁਲਜ਼ਮ ਅਧਿਕਾਰੀ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ , ਉਪ ਮੰਡਲ ਇੰਜੀਨੀਅਰ ਸੰਦੀਪ ਸਿੰਘ , ਜੂਨੀਅਰ ਇੰਜੀਨੀਅਰ ਪਰਵਿੰਦਰ ਸਿੰਘ , ਸੀਨੀਅਰ ਸਹਾਇਕ ਜਸਮੀਤ ਸਿੰਘ , ਸੀਨੀਅਰ ਸਹਾਇਕ ਤਾਰਾ ਸਿੰਘ , ਡਾਟਾ ਐਂਟਰੀ ਆਪ੍ਰੇਟਰ ਸਤਨਾਮ ਸਿੰਘ ਕੇਸ ਵਿਚ ਨਾਮਜ਼ਦ ਠੇਕੇਦਾਰ ਕਰਨੈਲ ਸਿੰਘ , ਹਰਦੀਪ ਸਿੰਘ ਅਤੇ ਜਸਵੀਰ ਸਿੰਘ ਖਿਲਾਫ ਐਫ . ਆਈ . ਆਰ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ , 1988 ਅਤੇ ਭਾਰਤੀ ਨਿਆਏ ਸੰਹਿਤਾ ਦੀਆਂ ਅਪਰਾਧਿਕ ਸਾਜ਼ਿਸ਼ , ਜਾਅਲਸਾਜ਼ੀ ਅਤੇ ਭਰੋਸੇ ਦੀ ਉਲੰਘਣਾ ਨਾਲ ਸਬੰਧਿਤ ਧਾਰਾਵਾਂ ਲਗਾਈਆਂ ਗਈਆਂ ਹਨ । ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ । ਐਫ . ਆਈ . ਆਰ ਅਨੁਸਾਰ ਵਿਭਾਗੀ ਜਾਂਚ ਵਿਚ ਸਾਹਮਣੇ ਆਇਆ ਕਿ ਅਜਿਹੇ ਕੰਮਾਂ ਲਈ ਜਾਅਲੀ ਦਸਤਾਵੇਜ਼ ਅਤੇ ਬਿੱਲ ਤਿਆਰ ਕੀਤੇ ਗਏ , ਜੋ ਅਸਲ ਵਿਚ ਕੀਤੇ ਹੀ ਨਹੀਂ ਗਏ ਸਨ । ਸੂਬਾ ਸਰਕਾਰ ਵਲੋਂ 23 ਅਕਤੂਬਰ 2024 ਨੂੰ ਸ਼ਹਿਰ ਦੀ ਜਲ ਸਪਲਾਈ ਯੋਜਨਾ ਲਈ ਜਾਰੀ ਕੀਤੇ ਗਏ 73.56 ਲੱਖ ਰੁਪਏ ਵਿਚੋਂ 24.34 ਲੱਖ ਰੁਪਏ ਕਥਿਤ ਤੌਰ ’ ਤੇ ਗ਼ਬਨ ਕੀਤੇ ਗਏ । ਸੁਪਰਡੈਂਟਿੰਗ ਇੰਜੀਨੀਅਰ ਨਰਿੰਦਰ ਸਿੰਘ ਵਲੋਂ ਦਿੱਤੀਆਂ ਰਿਪੋਰਟਾਂ ਦੇ ਆਧਾਰ ’ ਤੇ ਜਾਂਚ ਸ਼ੁਰੂ ਕੀਤੀ ਗਈ । ਉਨ੍ਹਾਂ ਕਥਿਤ ਪ੍ਰਕਿਰਿਆਤਮਕ ਬੇਨਿਯਮੀਆਂ ਵੱਲ ਧਿਆਨ ਦਿਵਾਇਆ ਸੀ । ਦੋਸ਼ ਹੈ ਕਿ ਸੰਦੀਪ ਸਿੰਘ ਨੇ ਸੱਤ ਕੰਮਾਂ ਲਈ ਹਰ ਇਕ ਦੀ ਅਨੁਮਾਨਿਤ ਲਾਗਤ 49,900 ਰੁਪਏ ਰੱਖ ਕੇ ਲੋੜੀਂਦੀਆਂ ਮੰਗ ਰਿਪੋਰਟਾਂ , ਜੇ . ਈ ਦੇ ਪ੍ਰਸਤਾਵਾਂ ਜਾਂ ਡਰਾਇੰਗ ਬਰਾਂਚ ਦੇ ਅਨੁਮਾਨਾਂ ਤੋਂ ਬਿਨਾਂ ਕੋਟੇਸ਼ਨਾਂ ਜਾਰੀ ਕੀਤੀਆਂ । ਐਫ . ਆਈ . ਆਰ ਅਨੁਸਾਰ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਨੇ ਲਾਜ਼ਮੀ ਤੁਲਨਾਤਮਕ ਵੇਰਵਿਆਂ ਅਤੇ ਲੇਖਾ - ਮਿਲਾਨ ਤੋਂ ਬਿਨਾਂ ਕੰਮਾਂ ਨੂੰ ਮਨਜ਼ੂਰੀ ਦਿੱਤੀ । ਬਾਅਦ ਵਿਚ ਅਨੁਮਾਨਿਤ ਲਾਗਤ ਵਧਾ ਕੇ ਲਗਪਗ ਪੰਜ ਲੱਖ ਰੁਪਏ ਪ੍ਰਤੀ ਕੰਮ ਕਰ ਦਿੱਤੀ ਗਈ । ਕਥਿਤ ਤੌਰ ’ ਤੇ ਜਾਲੀ ਦਸਤਖ਼ਤਾਂ ਵਾਲੀਆਂ ਲਾਗਤ ਵਧਾਉਣ ਦੀਆਂ ਮਨਜ਼ੂਰੀਆਂ ਸੀਨੀਅਰ ਸਹਾਇਕ ਜਸਮੀਤ ਸਿੰਘ ਰਾਹੀਂ ਜਾਰੀ ਕੀਤੀਆਂ ਗਈਆਂ । ਇਹ ਦਸਤਖ਼ਤ ਉਸ ਸਮੇਂ ਦੇ ਸੁਪਰਡੈਂਟਿੰਗ ਇੰਜੀਨੀਅਰ ਸੁਖਪਿੰਦਰ ਸਿੰਘ ਦੇ ਦੱਸੇ ਗਏ ਹਨ । ਡਾਟਾ ਐਂਟਰੀ ਆਪ੍ਰੇਟਰ ਸਤਨਾਮ ਸਿੰਘ ਅਤੇ ਸੀਨੀਅਰ ਸਹਾਇਕ ਤਾਰਾ ਸਿੰਘ ’ ਤੇ ਦੋਸ਼ ਹੈ ਕਿ ਉਨ੍ਹਾਂ ਨੇ ਪ੍ਰਕਿਰਿਆ ਵਿਚ ਕਮੀਆਂ ਹੋਣ ਦੇ ਬਾਵਜੂਦ ਬਿੱਲ ਪਾਸ ਕਰ ਦਿੱਤੇ । ਇਸ ਤੋਂ ਬਾਅਦ ਭੁਗਤਾਨ ਠੇਕੇਦਾਰਾਂ ਨੂੰ ਕਰ ਦਿੱਤੇ ਗਏ । ਤਸਦੀਕ ਦੌਰਾਨ ਠੇਕੇਦਾਰ ਹਰਦੀਪ ਸਿੰਘ ਅਤੇ ਕਰਨੈਲ ਸਿੰਘ ਨੇ ਕਥਿਤ ਤੌਰ ’ ਤੇ ਪੁਸ਼ਟੀ ਕੀਤੀ ਕਿ ਸਬੰਧਿਤ ਥਾਵਾਂ ’ ਤੇ ਕੋਈ ਕੰਮ ਨਹੀਂ ਕੀਤਾ ਗਿਆ ਸੀ । ਵਿਜੀਲੈਂਸ ਬਿਊਰੋ ਦੀ ਫ਼ਰੀਦਕੋਟ ਇਕਾਈ ਦੇ ਡੀ . ਐਸ . ਪੀ ਵਿਨੋਦ ਕੁਮਾਰ ਬਿਊਰੋ ਦੇ ਮੁੱਖ ਦਫ਼ਤਰ ਅਤੇ ਰੇਂਜ ਅਧਿਕਾਰੀਆਂ ਦੇ ਨਿਰਦੇਸ਼ਾਂ ’ ਤੇ ਮਾਮਲੇ ਦੀ ਜਾਂਚ ਕਰ ਰਹੇ ਹਨ ।
ਪਿਛਲੀ ਖ਼ਬਰ ਝੋਨੇ ਦੇ ਖ਼ਰਾਬੇ ਦਾ 75 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ : ਫ਼ਤਹਿ ਬਾਦਲ ਅਗਲੀ ਖ਼ਬਰ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ : ਗਾਬੜੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।