ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ’ਚ ਬੇਰੁਜ਼ਗਾਰੀ ਵਧੀ: ਅਜੈਪਾਲ ਸੰਧੂ
ਕੋਟਕਪੂਰਾ , 25 ਅਕਤੂਬਰ ( ਰਿੰਕੂ ਮਲਹੋਤਰਾ )- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਸੂਬੇ ਦੀ ਸੱਤਾ ’ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਨੂੰ ਕਰਜ਼ੇ ਦੀ ਮਾਰ ਹੇਠ ਹੋਰ ਦਬਾਅ ਦਿੱਤਾ ਹੈ । ਜਿਸ ਨਾਲ ਸੂਬੇ ਵਿਚ ਪਿਛਲੇ ਕਈ ਦਹਾਕਿਆਂ ਤੋਂ ਵੱਖ - ਵੱਖ ਸਰਕਾਰਾਂ ਵਲੋਂ ਲਏ ਕਰਜ਼ਿਆਂ ਤੋਂ ਬਾਅਦ ਮੌਜੂਦਾ ਆਮ ਪਾਰਟੀ ਦੀ ਸਰਕਾਰ ਨੇ ਸਿਰਫ਼ ਸਾਢੇ ਚਾਰ ਸਾਲਾਂ ਵਿਚ ਉਨ੍ਹਾਂ ਕਰਜ਼ਾ ਲੈ ਕੇ ਸਿਰਫ਼ ਆਪਣੇ ਦਿੱਲੀ ਬੈਠੇ ਉੱਚ ਨੇਤਾਵਾਂ ਨੂੰ ਹੀ ਖੁਸ਼ ਕੀਤਾ ਹੈ ਜਦਕਿ ਪੰਜਾਬ ਨੂੰ ਵਿਕਾਸ ਦੀ ਰਾਹਾਂ ’ ਤੇ ਲਿਜਾਣ ਦੀ ਬਜਾਏ ਵਿਨਾਸ਼ ਵੱਲ ਭੇਜ ਦਿੱਤਾ ਹੈ ।
ਕੋਟਕਪੂਰਾ , 25 ਅਕਤੂਬਰ ( ਰਿੰਕੂ ਮਲਹੋਤਰਾ )- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਸੂਬੇ ਦੀ ਸੱਤਾ ’ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਨੂੰ ਕਰਜ਼ੇ ਦੀ ਮਾਰ ਹੇਠ ਹੋਰ ਦਬਾਅ ਦਿੱਤਾ ਹੈ । ਜਿਸ ਨਾਲ ਸੂਬੇ ਵਿਚ ਪਿਛਲੇ ਕਈ ਦਹਾਕਿਆਂ ਤੋਂ ਵੱਖ - ਵੱਖ ਸਰਕਾਰਾਂ ਵਲੋਂ ਲਏ ਕਰਜ਼ਿਆਂ ਤੋਂ ਬਾਅਦ ਮੌਜੂਦਾ ਆਮ ਪਾਰਟੀ ਦੀ ਸਰਕਾਰ ਨੇ ਸਿਰਫ਼ ਸਾਢੇ ਚਾਰ ਸਾਲਾਂ ਵਿਚ ਉਨ੍ਹਾਂ ਕਰਜ਼ਾ ਲੈ ਕੇ ਸਿਰਫ਼ ਆਪਣੇ ਦਿੱਲੀ ਬੈਠੇ ਉੱਚ ਨੇਤਾਵਾਂ ਨੂੰ ਹੀ ਖੁਸ਼ ਕੀਤਾ ਹੈ ਜਦਕਿ ਪੰਜਾਬ ਨੂੰ ਵਿਕਾਸ ਦੀ ਰਾਹਾਂ ’ ਤੇ ਲਿਜਾਣ ਦੀ ਬਜਾਏ ਵਿਨਾਸ਼ ਵੱਲ ਭੇਜ ਦਿੱਤਾ ਹੈ । ਉਨ੍ਹਾਂ ਕਿਹਾ ਕਿ ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ਬਣਾਉਣ ਸਮੇਂ ਵੀ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰੇ ਚਾਹਾਂ ਨਾਲ ਸੂਬੇ ਦੀ ਸੱਤਾ ਸੰਭਾਲੀ ਸੀ ਪਰ ਸੂਬਾ ਸਰਕਾਰ ਪੰਜਾਬ ਵਾਸੀਆਂ ਦੇ ਸੰਜੋਏ ਹੋਏ ਸੁਪਨਿਆਂ ’ ਤੇ ਪੂਰਾ ਨਹੀਂ ਉਤਰ ਸਕੀ । ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਸ ਵਾਰ ਸੂਬੇ ’ ਤੇ ਲੋਕ ਕਾਂਗਰਸ ਪਾਰਟੀ ਨੂੰ ਫਿਰ ਤੋਂ ਸੱਤਾ ਵਿਚ ਲਿਆਉਣਗੇ ।