ਜਿਉਣ ਵਾਲਾ ਤੋਂ 49 ਪੇਟੀਆਂ ਗੈਰ-ਕਾਨੂੰਨੀ ਦੇਸੀ ਸ਼ਰਾਬ ਬਰਾਮਦ
ਪੰਜਗਰਾਈਂ ਕਲਾਂ, 24 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਕੋਟਕਪੂਰਾ ਵਲੋਂ ਪਿੰਡ ਜਿਉਣ ਵਾਲਾ ਤੋਂ 49 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਦਰਜ ਮੁਕੱਦਮੇ ਅਨੁਸਾਰ ਐਕਸਾਈਜ਼ ਇੰਸਪੈਕਟਰ ਰਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਘਣੀਏ ਵਾਲਾ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਹਰਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਜਿਉਣ ਵਾਲਾ ਦੇ ਘਰ ਵਿੱਕੀ ਵਾਸੀ ਕੋਟਕਪੂਰਾ ਭਾਰੀ ਮਾਤਰਾ ’ਚ ਗੈੈਰਕਾਨੂੰਨੀ ਸ਼ਰਾਬ ਉਤਾਰ ਕੇ ਗਿਆ ਹੈ ਜੇ ਮੌਕੇ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਵੱਡੀ ਮਾਤਰਾ ਵਿਚ ਗੈਰ ਕਾਨੂੰਨੀ ਬਾਹਰਲੇ ਠੇਕਿਆਂ ਦੀ ਸ਼ਰਾਬ ਬਰਾਮਦ ਕੀਤੀ ਜਾ ਸਕਦੀ ਹੈ।
ਅਜੀਤ ਡੈਸਕ
25-10-2026