21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਜੈਤੋ ਦੀ ਮੀਟਿੰਗ ਹੋਈ

ਜੈਤੋ, 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਜੈਤੋ ਦੀ ਮੀਟਿੰਗ ਬਾਬਾ ਨਾਮਦੇਵ ਭਵਨ ਬਠਿੰਡਾ ਰੋਡ ਜੈਤੋ ਵਿਖੇ ਹੋਈ। ਮੀਟਿੰਗ ਦੌਰਾਨ ਡਾ.

ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਰਾਮਲੀਲਾ ਦੇ ਆਖਰੀ ਦਿਨ ਆਰਤੀ ਵਿਚ ਸ਼ਾਮਿਲ ਮੁੱਖ ਮਹਿਮਾਨ ਰਾਜਬਲਵਿੰਦਰ ਸਿੰਘ ਮਰਾੜ੍ਹ, ਸ੍ਰੀ ਰਾਮ ਸੇਵਾ ਸੰਮਤੀ ਦੇ ਅਹੁਦੇਦਾਰ ਅਤੇ ਹੋਰ ਮਹਿਮਾਨ। ਅਜੀਤ ਤਸਵੀਰ 21-10-2026
ਜੈਤੋ, 20 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਜੈਤੋ ਦੀ ਮੀਟਿੰਗ ਬਾਬਾ ਨਾਮਦੇਵ ਭਵਨ ਬਠਿੰਡਾ ਰੋਡ ਜੈਤੋ ਵਿਖੇ ਹੋਈ। ਮੀਟਿੰਗ ਦੌਰਾਨ ਡਾ. ਜਗਸ਼ੀਰ ਰਾਮ ਨੇ ਸਮੂਹ ਡਾਕਟਰ ਸਾਥੀਆਂ ਨੂੰ ਆਪਣੇ ਕਲੀਨਿਕ ਸਾਫ਼-ਸੁਥਰੇ ਰੱਖਣ ਅਤੇ ਸਾਫ਼-ਸੁਥਰੇ ਢੰਗ ਨਾਲ ਪ੍ਰੈਕਟਿਸ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਮੀਟਿੰਗਾਂ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਨਿਰਧਾਰਤ ਵਰਦੀ ਪਹਿਨ ਕੇ ਆਉਣ ਲਈ ਵੀ ਕਿਹਾ। ਇਸ ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਦੇ ਮੀਤ ਪ੍ਰਧਾਨ ਡਾ. ਕਸ਼ਮੀਰ ਸਿੰਘ, ਜ਼ਿਲ੍ਹਾ ਚੇਅਰਮੈਨ ਡਾ. ਕੌਰ ਸਿੰਘ, ਬਲਾਕ ਜੈਤੋ ਚੇਅਰਮੈਨ ਡਾ. ਹਰਭਜਨ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਰਾਕੇਸ਼ ਕੁਮਾਰ, ਜੈਤੋ ਜਰਨਲ ਸਕੱਤਰ ਡਾ. ਕਲਦੀਪ ਸਿੰਘ ਅਤੇ ਖਜ਼ਾਨਚੀ ਡਾ. ਸਤਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੈਡੀਕਲ ਪ੍ਰੈਕਟਿਸ ਦੌਰਾਨ ਕਿਸੇ ਵੀ ਨਸ਼ੀਲੀ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਵੇ। ਇਸ ਮੌਕੇ ਡਾਕਟਰ ਸਾਥੀਆਂ ਨੇ ਡਾ. ਕਸ਼ਮੀਰ ਸਿੰਘ ਦੇ ਪਿਤਾ ਦੀ ਮੌਤ ਅਤੇ ਡਾ. ਜਰਨੈਲ ਸਿੰਘ ਡੋਡ ਦੀ ਬੇਟੀ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਡਾਕਟਰ ਐਸ. ਪੀ. ਨੱਡਾ ਜੋ ਰਾਜਨ ਹਸਪਤਾਲ ਕੋਟਕਪੂਰਾ ਵਿਚ ਜਨਰਲ ਸਰਜਰੀ ਦੇ ਮਾਹਿਰ ਹਨ, ਨੇ ਰਾਜਨ ਹਸਪਤਾਲ ਕੋਟਕਪੂਰਾ ਬਾਰੇ ਸਾਰੇ ਸਾਥੀਆਂ ਨੂੰ ਜਾਣਕਾਰੀ ਦਿੱਤੀ। ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਧਨਵੰਤਰੀ ਦਿਵਸ ਮਨਾਇਆ ਜਾਵੇਗਾ ਅਤੇ ਇਸ ਦੀ ਤਾਰੀਖ ਬਾਰੇ ਜਲਦ ਹੀ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਬਲਾਕ ਜੈਤੋ ਦੇ ਪ੍ਰੈੱਸ ਸਕੱਤਰ ਡਾ. ਰੌਸ਼ਨ ਲਾਲ ਬਿਸਨੰਦੀ ਨੇ ਦਿੱਤੀ। ਮੀਟਿੰਗ ਵਿਚ ਸਾਰੇ ਡਾਕਟਰ ਸਾਥੀਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ। ਇਸ ਦੌਰਾਨ ਡਾ. ਕੇਵਲ ਸ਼ਰਮਾ ਸਹਾਇਕ ਖਜ਼ਾਨਚੀ, ਡਾ. ਕਿ੍ਰਸ਼ਨਾ ਰਾਣੀ ਮੀਤ ਪ੍ਰਧਾਨ ਬਲਾਕ ਜੈਤੋ, ਡਾ. ਰਾਜਵੀਰ ਖਾਨ, ਡਾ. ਸਲੀਮ ਖਾਨ, ਡਾ. ਸਰਬਜੀਤ ਸਿੰਘ ਸਹਾਇਕ ਪ੍ਰੈਸ ਸਕੱਤਰ, ਡਾ. ਗੁਰਸੇਵਕ ਸਿੰਘ, ਡਾ. ਦਿਲਪ੍ਰੀਤ ਸਿੰਘ ਸੇਵੇਵਾਲਾ, ਡਾ. ਪਰਮਿੰਦਰ ਕੌਰ, ਡਾ. ਗੁਰਜਨ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਗੁਰਪਾਲ ਵੇਦ, ਡਾ. ਮੁਨਸ਼ੀ ਯਾਦਵ, ਡਾ. ਨਰਿੰਦਰ ਸ਼ਰਮਾ ਅਤੇ ਡਾ. ਗੁਰਪ੍ਰੀਤ ਸਿੰਘ ਗੋਪੀ ਆਦਿ ਡਾਕਟਰ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਨੌਜਵਾਨ ਸੇਵਾ ਸੁਸਾਇਟੀ ਵਲੋਂ ਤੀਸਰਾ ਮਾਂ ਭਗਵਤੀ ਜਾਗਰਣ ਕਰਵਾਇਆ ਅਗਲੀ ਖ਼ਬਰ ਮਰਦਮਸ਼ੁਮਾਰੀ 2027 ਸੰਬੰਧੀ ਦੂਜੀ ਤਿੰਨ ਰੋਜ਼ਾ ਟਰੇਨਿੰਗ ਹੋਈ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।