18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ

ਫ਼ਰੀਦਕੋਟ, 17 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਫ਼ਰੀਦਕੋਟ ਕਲੱਬ ਵਿਖੇ ਹੋਈ। ਡਾ.

ਅਜੀਤ ਡੈਸਕ 18-10-2026
ਫ਼ਰੀਦਕੋਟ, 17 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਫ਼ਰੀਦਕੋਟ ਕਲੱਬ ਵਿਖੇ ਹੋਈ। ਡਾ. ਕੁਲਵੰਤ ਸਿੰਘ ਚਹਿਲ ਜਨਰਲ ਸਕੱਤਰ ਨੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਉਸ ਤੋਂ ਬਾਅਦ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੀ ਹੋਈ ਮੌਤ ’ਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਡਾ. ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਅਤੇ ਡਾ. ਅੰਮ੍ਰਿਤਪਾਲ ਸਿੰਘ ਟਹਿਣਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪਿਛਲੇ ਦਿਨਾਂ ਤੋਂ ਪੰਜਾਬ ਭਰ ਵਿਚ ਸਾਫ਼ ਸੁਥਰਾ ਕੰਮ ਕਰਦੇ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਨਸ਼ੇ ਦੀ ਆੜ ਵਿਚ ਤੰਗ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ ਜੋ ਕਿ ਬਹੁਤ ਮੰਦਭਾਗਾ ਹੈ ਕਿਉਂਕਿ ਸਾਡੀ ਜਥੇਬੰਦੀ ਪੂਰੇ ਪੰਜਾਬ ਵਿਚ ਪੁਰਜ਼ੋਰ ਨਸ਼ੇ ਦਾ ਵਿਰੋਧ ਕਰਦੀ ਹੈ। ਪ੍ਰਦੀਪ ਕੁਮਾਰ ਨੇ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਯਸ਼ਪਾਲ ਗੁਲਾਟੀ, ਡਾ. ਵਿਜੇ ਪਾਲ ਕੰਮੇਆਣਾ, ਡਾ. ਪ੍ਰੇਮ, ਡਾ. ਜਗਮੇਲ ਚੰਦਬਾਜਾ, ਡਾ. ਹਰਭਜਨ ਸਿੰਘ ਖਾਲਸਾ, ਡਾ . ਗੁਰਵਿੰਦਰ ਲਵਲੀ, ਡਾ. ਬੂਟਾ ਸਿੰਘ ਧੂੜਕੋਟ, ਡਾ. ਰਜਿੰਦਰ ਅਰੋੜਾ, ਡਾ. ਧਰਮ ਪਰਵਾਨਾ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਸ਼ਰਨਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਵਿਖੇ ਨਵਰਾਤਰਿਆਂ ਮੌਕੇ ਕੀਰਤਨ ਸਮਾਗਮ ਕਰਵਾਇਆ ਅਗਲੀ ਖ਼ਬਰ ਝੋਨੇ ਦੀ ਨੁਕਸਾਨੀ ਫ਼ਸਲ ਦਾ ਪੰਜਾਬ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ: ਐਡਵੋਕੇਟ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।