ਸਕਿਲ ਡਿਵੈਲਪਮੈਂਟ ਸੈਂਟਰ ਆਫ਼ ਐਕਸੀਲੈਂਸ ਵਿਖੇ ਅਧਿਆਪਕ ਦਿਵਸ ਮਨਾਇਆ
ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਸਨ ਫ਼ਾਊਡੇਸ਼ਨ ਵਲੋਂ ਸਥਾਪਿਤ ਸਕਿਲ ਡਿਵੈਲਪਮੈਂਟ ਸੈਂਟਰ ਆਫ਼ ਐਕਸੀਲੈਂਸ ਫ਼ਰੀਦਕੋਟ ਵਿਖੇ ਡਾਇਰੈਕਟਰ, ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵਿਲੱਖਣ ਢੰਗ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਫ਼ਰੀਦਕੋਟ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ ਨੂੰ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ।
ਸ
ਸਨ ਫਾਊਡੇਸ਼ਨ ਵਲੋਂ ਸਥਾਪਿਤ ਸਕਿਲ ਡਿਵੈਲਪਮੈਂਟ ਸੈਂਟਰ ਆਫ਼ ਐਕਸੀਲੈਂਸ ਫ਼ਰੀਦਕੋਟ ਵਿਖੇ ਕਰਵਾਏ ਗਏ ਅਧਿਆਪਕ ਦਿਵਸ ਸਮਾਗਮ ’ਤੇ ਸਨਮਾਨਿਤ ਅਧਿਆਪਕ। ਅਜੀਤ ਤਸਵੀਰ
08-09-2026
ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਸਨ ਫ਼ਾਊਡੇਸ਼ਨ ਵਲੋਂ ਸਥਾਪਿਤ ਸਕਿਲ ਡਿਵੈਲਪਮੈਂਟ ਸੈਂਟਰ ਆਫ਼ ਐਕਸੀਲੈਂਸ ਫ਼ਰੀਦਕੋਟ ਵਿਖੇ ਡਾਇਰੈਕਟਰ, ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵਿਲੱਖਣ ਢੰਗ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਫ਼ਰੀਦਕੋਟ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ ਨੂੰ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ਵਿਚ ਡਾ. ਪੂਜਾ ਭੱਲਾ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ, ਪ੍ਰਿੰ. ਕੁਮਾਰ ਜਗਦੇਵ ਸਿੰਘ ਬਰਾੜ ਐਮ.ਜੀ.ਐਮ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਪ੍ਰਿੰ. ਮਨਦੀਪ ਸਿੰਘ ਚਾਹਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ, ਪ੍ਰਿੰ. ਸੁਖਚੈਨ ਸਿੰਘ ਬਰਾੜ ਐਮ.ਏ.ਐਸ ਜੀਵਨ ਵਾਲਾ, ਪ੍ਰਿੰ. ਗੁਰਪ੍ਰੀਤ ਸਿੰਘ ਆਈ.ਟੀ.ਆਈ ਫ਼ਰੀਦਕੋਟ, ਮਨਦੀਪ ਸਿੰਘ ਸੈਕਟਰੀ ਰੈਡ ਕਰਾਸ ਫ਼ਰੀਦਕੋਟ ’ਚ ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਬ੍ਰਿਜਿੰਦਰਾ ਕਾਲਜ, ਐਮ.ਜੀ.ਐਮ ਅਤੇ ਮੇਜਰ ਅਜਾਇਬ ਸਿੰਘ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਸੈਂਟਰ ਵਿਚ ਲਾਈ ਵਿਦਿਆਰਥੀਆਂ ਵਲੋਂ ਐਕਜੀਬੀਸ਼ਨ ਵੀ ਵੇਖੀ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੋਸ਼ਨ ਨਾਲ ‘ਵੰਦੇ ਮਾਤਰਮ’ ਦੇ ਰਾਸ਼ਟਰੀ ਗਾਇਨ ਨਾਲ ਕੀਤੀ। ਪ੍ਰੋਫੈਸਰ ਦਲਵੀਰ ਸਿੰਘ ਡਾਇਰੈਕਟਰ ਨੇ ਸਕਿਲ ਡਿਵੈਲਪਮੈਂਟ ਕੇਂਦਰ ਵਿਚ ਮਹਿਮਾਨਾਂ ਦੇ ਆਉਣ ਤੇ ਜੀ ਆਇਆ ਆਖਿਆ ਅਤੇ ਸੈਂਟਰ ਵਿਚ ਚੱਲ ਰਹੀ ਸਕਿਲ ਟਰੇਨਿੰਗ ਬਾਰੇ ਰੌਸ਼ਨੀ ਪਾਈ। ਉਹਨਾਂ ਨੇ ਚੇਅਰਮੈਨ ਸਨ ਫਾਊਡੇਸ਼ਨ ਡਾ . ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਦਾ ਫ਼ਰੀਦਕੋਟ ਵਿਚ ਸੈਂਟਰ ਚਲਾਉਣ ਲਈ ਧੰਨਵਾਦ ਕੀਤਾ ਅਤੇ ਵੱਖ-ਵੱਖ ਸਕਿੱਲਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿਅੰਕਾ ਰਾਣੀ, ਜਸਪ੍ਰੀਤ ਕੌਰ, ਸਿਮਰਨ, ਨਿਮਰਤ ਰਾਣੀ, ਕਰਮਜੀਤ ਕੌਰ ਤੇ ਵਿਦਿਆਰਥੀ ਨੇ ਭਾਸ਼ਣ ਤੇ ਕਵਿਤਾਵਾਂ ਪੜ੍ਹੀਆਂ। ਮੁੱਖ ਮਹਿਮਾਨਾਂ ਨੂੰ ਕੇਂਦਰ ਵਲੋਂ ਸਨਮਾਨ ਚਿੰਨ ਅਤੇ ਸਿਰੋਪੇ ਦੇ ਕੇ ਸਨਮਾਨਿਆ ਗਿਆ। ਮਨੀਸ਼ ਸੈਂਟਰ ਹੈਡ ਨੇ ਸਾਰੇ ਮਹਿਮਾਨਾਂ ਤੇ ਸਤਿਕਾਰਤ ਪ੍ਰਿੰਸੀਪਲਾਂ ਦਾ ਧੰਨਵਾਦ ਕੀਤਾ। ਡਾਕਟਰ ਪੂਜਾ ਭੱਲਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਅੱਜ ਦੇ ਯੁੱਗ ’ਚ ਸਕਿਲ ਟਰੇਨਿੰਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਪ੍ਰਿੰ. ਕੁਮਾਰ ਜਗਦੇਵ ਸਿੰਘ ਨੇ ਅਧਿਆਪਕਾਂ ਦੇ ਮਹੱਤਵਪੂਰਨ ਰੋਲ ਬਾਰੇ ਜ਼ਿਕਰ ਕੀਤਾ। ਪ੍ਰਿੰ. ਮਨਦੀਪ ਸਿੰਘ ਚਾਹਲ ਨੇ ਕਿਹਾ ਕਿ ਅਜੋਕੇ ਸੰਸਾਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਸਿਰਜਨਾਤਮਕ ਕੰਮਾਂ ਵੱਲ ਕੇਵਲ ਅਧਿਆਪਕ ਹੀ ਲਾ ਸਕਦਾ ਹੈ। ਤਿੰਨ ਨੇਤਰਹੀਨ ਵਿਦਿਆਰਥੀਆਂ ਨੂੰ ਵਰਦੀ ਦਿੱਤੀ ਗਈ ਅਤੇ ਸਮਾਗਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਗਏ।