02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਜਪਾ ਵਲੋਂ ਸੁਖਮਨਜੀਤ ਮੋਮੀ ਯੂਥ ਵਿੰਗ ਦਿਹਾਤੀ ਬਠਿੰਡਾ ਦਾ ਸਕੱਤਰ ਨਿਯੁਕਤ

ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਵਿਖੇ 30 ਮਾਰਚ ਤੋਂ ਲੈਂਡ ਮਾਰਗੇਜ਼ ਬੈਂਕ ਅੱਗੇ ਚੱਲ ਰਹੇ ਧਰਨੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ 29 ਅਗਸਤ ਨੂੰ ਰਸਤੇ ਵਿਚੋਂ ਹੀ ਗ੍ਰਿਫ਼ਤਾਰ ਕਰਨ ਅਤੇ ਪੰਜਾਬ ਸਰਕਾਰ ਵਲੋਂ ਖਨੌਰੀ, ਸ਼ੰਭੂ ਮੋਰਚੇ ਵਾਂਗ ਹੀ ਫ਼ਰੀਦਕੋਟ ਮੋਰਚੇ ਵਿਚ ਬੈਠੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ 29 ਅਗਸਤ ਨੂੰ ਬੀਕੇਯੂ ਏਕਤਾਂ ਸਿੱਧੂਪੁਰ ਵਲੋਂ ਪੰਜਾਬ ਭਰ ਵਿਚ ਟੋਲ ਪਲਾਜ਼ੇ ਅਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜਥੇਬੰਦੀ ਦੀ ਹੋਈ ਐਮਰਜੈਂਸੀ ਮੀਟਿੰਗ ਅਤੇ ਕੱਲ੍ਹ ਫ਼ਰੀਦਕੋਟ ਵਿਖੇ ਬੀ. ਕੇ.

ਅਜੀਤ ਡੈਸਕ 02-09-2026
ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਵਿਖੇ 30 ਮਾਰਚ ਤੋਂ ਲੈਂਡ ਮਾਰਗੇਜ਼ ਬੈਂਕ ਅੱਗੇ ਚੱਲ ਰਹੇ ਧਰਨੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ 29 ਅਗਸਤ ਨੂੰ ਰਸਤੇ ਵਿਚੋਂ ਹੀ ਗ੍ਰਿਫ਼ਤਾਰ ਕਰਨ ਅਤੇ ਪੰਜਾਬ ਸਰਕਾਰ ਵਲੋਂ ਖਨੌਰੀ, ਸ਼ੰਭੂ ਮੋਰਚੇ ਵਾਂਗ ਹੀ ਫ਼ਰੀਦਕੋਟ ਮੋਰਚੇ ਵਿਚ ਬੈਠੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ 29 ਅਗਸਤ ਨੂੰ ਬੀਕੇਯੂ ਏਕਤਾਂ ਸਿੱਧੂਪੁਰ ਵਲੋਂ ਪੰਜਾਬ ਭਰ ਵਿਚ ਟੋਲ ਪਲਾਜ਼ੇ ਅਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜਥੇਬੰਦੀ ਦੀ ਹੋਈ ਐਮਰਜੈਂਸੀ ਮੀਟਿੰਗ ਅਤੇ ਕੱਲ੍ਹ ਫ਼ਰੀਦਕੋਟ ਵਿਖੇ ਬੀ.ਕੇ.ਯੂ ਏਕਤਾ ਸਿੱਧੂਪੁਰ ਦੀ ਹੋਈ ਸੂਬਾ ਪੱਧਰੀ ਮੀਟਿੰਗ ਵਿਚ ਜਥੇਬੰਦੀ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲਾ ਲਿਆ ਗਿਆ ਹੈ ਕਿ ਸੰਵਿਧਾਨ ਵਿਚ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਮਿਲੇ ਹੱਕ ਉੱਪਰ ਪਹਿਰਾ ਦਿੰਦੇ ਹੋਏ ਸ਼ਾਂਤਮਈ ਪ੍ਰਦਰਸ਼ਨ ਨੂੰ ਜਾਰੀ ਰੱਖੇਗੀ ਅਤੇ ਜਥੇਬੰਦੀ ਆਪਣੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਰੱਖਿਆ ਕਰਨ ਵਾਸਤੇ ਹਰ ਇਕ ਕੁਰਬਾਨੀ ਦੇਣ ਲਈ ਤਿਆਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅੰਗਰੇਜ਼ੀ ਸਾਮਰਾਜ ਦੀ ਤਰ੍ਹਾਂ ਕੁਚਲਣ ਦੀ ਨੀਤੀ ਉੱਪਰ ਹੀ ਚੱਲ ਰਹੀ ਹੈ, ਇਸ ਲਈ ਪੰਜਾਬ ਸਰਕਾਰ ਦੇ ਇਸ ਅੜੀਅਲ ਅਤੇ ਨਾਦਰਸ਼ਾਹੀ ਰਵੱਈਏ ਨੂੰ ਦੇਖਦੇ ਹੋਏ ਜਥੇਬੰਦੀ ਵਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਜੇਲ ਭਰੋ ਅੰਦੋਲਨ ਦੇ ਤਹਿਤ ਹੀ ਅੱਜ ਤੀਜੇ ਜਥੇ ਵਲੋਂ ਫ਼ਰੀਦਕੋਟ ਮੋਰਚੇ ਤੋਂ ਹੋਰ 21 ਕਿਸਾਨਾਂ ਵਲੋਂ ਗ੍ਰਿਫ਼ਤਾਰੀ ਦਿੱਤੀ ਗਈ ਹੈ। ਕਿਸਾਨਾਂ ਦੇ ਜਥਿਆਂ ਵਲੋਂ ਇਸੇ ਤਰ੍ਹਾਂ ਹਰ ਰੋਜ਼ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਕੌਮੀ ਕਨਵੀਨਰ ਐਸ.ਕੇ.ਐਮ ਗੈਰ ਰਾਜਨੀਤਿਕ ਭਾਰਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਖਜ਼ਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਸ਼ਿੰਦਰਪਾਲ ਸਿੰਘ ਪ੍ਰਧਾਨ ਬਲਾਕ ਜੈਤੋ, ਬਲਜਿੰਦਰ ਸਿੰਘ ਵਾੜਾ ਭਾਈਕਾ ਪ੍ਰਧਾਨ ਬਲਾਕ ਬਾਜਾਖਾਨਾ, ਨਾਇਬ ਸਿੰਘ ਸ਼ੇਰ ਸਿੰਘ ਵਾਲਾ ਪ੍ਰਧਾਨ ਸਾਦਿਕ ਬਲਾਕ, ਲਵਪ੍ਰੀਤ ਸਿੰਘ ਚੱਕਸਾਹੂ ਪ੍ਰਧਾਨ, ਨਿਰਮਲ ਸਿੰਘ ਢਿਲਵਾਂ ਪ੍ਰਧਾਨ ਬਲਾਕ ਕੋਟਕਪੂਰਾ, ਸੁਖਚਰਨ ਸਿੰਘ ਕਾਲਾ ਪ੍ਰਧਾਨ ਬਲਾਕ ਗੋਲੇਵਾਲਾ, ਰਾਜਵੀਰ ਸਿੰਘ ਪੱਖੀ, ਤੇਜਾ ਸਿੰਘ ਪੱਕਾ ਪ੍ਰਧਾਨ ਬਲਾਕ ਫ਼ਰੀਦਕੋਟ, ਸੁਰਜੀਤ ਸਿੰਘ ਸੇਵੇਵਾਲਾ, ਜਤਿੰਦਰਜੀਤ ਸਿੰਘ ਭਿੰਡਰ ਨੌਜਵਾਨ ਆਗੂ, ਰਾਜਵੀਰ ਸਿੰਘ ਪੱਖੀ, ਹੁਸ਼ਿਆਰ ਸਿੰਘ ਸੋਨਾ ਮਿਸ਼ਰੀ ਵਾਲਾ, ਨਾਇਬ ਸਿੰਘ ਢਿੱਲਵਾਂ, ਬੋਹੜ ਸਿੰਘ ਰੁਪਈਆਂ ਵਾਲਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅੱਜ 20 ਕਿਸਾਨਾਂ ਨੇ ਗ੍ਰਿਫ਼ਤਾਰੀ ਦਿੱਤੀ ਤੇ ਜੇਲ੍ਹ ਭੇਜਿਆ ਗਿਆ।
ਪਿਛਲੀ ਖ਼ਬਰ ਲਾਭ ਸਿੰਘ ਬਰਾੜ, ਜਗਤਾਰ ਸਿੰਘ ਤਾਰਾ ਤੇ ਮੇਜਰ ਸਿੰਘ ਗੋਂਦਾਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪੰਜਾਬ ਕਾਂਗਰਸ ਸੰਕਟ-ਬਾਗੀਆਂ ਦੀਆਂ ਨਜ਼ਰਾਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।