24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡਾਂ ’ਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਅਹਿਮ ਯਤਨ ਹੋਣਗੇ-ਬਿੱਟੀ ਸੇਲਬਰਾਹ

ਭਗਤਾ ਭਾਈਕਾ, 23 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪਿੰਡਾਂ ਦੇ ਕਾਂਗਰਸੀਆਂ ਦਾ ਮਨੋਬਲ ਵਧਾਉਣ ਅਤੇ ਕਾਂਗਰਸ ਦੀ ਮਜ਼ਬੂਤੀ ਲਈ ਪਿੰਡਾਂ ’ਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਬਰਕਰਾਰ ਰੱਖਣ ਲਈ ਅਹਿਮ ਯਤਨ ਕੀਤੇ ਜਾਣਗੇ। ਕਿਸੇ ਗੱਲੋਂ ਨਿਰਾਸ਼ ਹੋ ਕੇ ਆਪਣੇ-ਆਪਣੇ ਘਰੀ ਬੈਠੇ ਟਕਸਾਲੀ ਕਾਂਗਰਸੀਆਂ ਦੇ ਹੌਸਲੇ ਮੁੜ ਬੁਲੰਦ ਕੀਤੇ ਜਾਣਗੇ।

ਅਜੀਤ ਡੈਸਕ 24-08-2026
ਭਗਤਾ ਭਾਈਕਾ, 23 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪਿੰਡਾਂ ਦੇ ਕਾਂਗਰਸੀਆਂ ਦਾ ਮਨੋਬਲ ਵਧਾਉਣ ਅਤੇ ਕਾਂਗਰਸ ਦੀ ਮਜ਼ਬੂਤੀ ਲਈ ਪਿੰਡਾਂ ’ਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਬਰਕਰਾਰ ਰੱਖਣ ਲਈ ਅਹਿਮ ਯਤਨ ਕੀਤੇ ਜਾਣਗੇ। ਕਿਸੇ ਗੱਲੋਂ ਨਿਰਾਸ਼ ਹੋ ਕੇ ਆਪਣੇ-ਆਪਣੇ ਘਰੀ ਬੈਠੇ ਟਕਸਾਲੀ ਕਾਂਗਰਸੀਆਂ ਦੇ ਹੌਸਲੇ ਮੁੜ ਬੁਲੰਦ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਿਲ ਹੋਏ ਹਲਕੇ ਅੰਦਰ ਚੰਗਾ ਅਸਰ ਰਸੂਖ਼ ਰੱਖਣ ਵਾਲੇ ਆਗੂ ਮਨਜੀਤ ਸਿੰਘ ਬਿੱਟੀ ਸੇਲਬਰਾਹ ਨੇ ਅੱਜ ਸਥਾਨਿਕ ਸ਼ਹਿਰ ਵਿਖੇ ਹਰਦਿਆਲ ਸਿੰਘ ਬਿੱਟਾ ਦੇ ਨਿਵਾਸ ਵਿਖੇ ਕਾਂਗਰਸ ਦੇ ਸਮੱਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਬਿੱਟੀ ਸੇਲਬਰਾਹ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ ਦਾ ਸਿਆਸੀ ਸਫ਼ਰ ਪਹਿਲਾ ਕਾਂਗਰਸ ਤੋਂ ਹੀ ਸ਼ੁਰੂ ਹੋਇਆ ਸੀ, ਪਰ ਹੁਣ ਵੀ ਕਾਂਗਰਸ ਨਾਲ ਜੁੜਨ ਉਪਰੰਤ ਭਵਿੱਖ ਵਿਚ ਲੋਕ ਸੇਵਾ ਨੂੰ ਹੀ ਪਹਿਲ ਦਿੱਤੀ ਜਾਵੇਗੀ। ਬਿੱਟੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵਲੋਂ ਲਗਾਈ ਗਈ ਹਰ ਜ਼ਿੰਮੇਵਾਰੀ ਨਿਭਾਉਣ ਲਈ ਅਤੇ ਹਲਕਾ ਅੰਦਰ ਕਾਂਗਰਸੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਮਿਹਨਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਨਿਰਾਸ਼ ਹੋ ਕੇ ਘਰ ਬੈਠੇ ਕਾਂਗਰਸੀ ਆਗੂਆਂ ਸਮੱਰਥਕਾਂ ਨੂੰ ਮਿਲ ਕੇ ਮੁੜ ਸਰਗਮ ਕੀਤਾ ਜਾਵੇਗਾ। ਮਨਜੀਤ ਬਿੱਟੀ ਨੇ ਸਥਾਨਿਕ ਸ਼ਹਿਰ ਦੇ ਗੁਰਦੁਆਰਾ ਸ੍ਰੀ ਮਹਿਲ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਭਗਤਾ ਭਾਈਕਾ ਵਿਖੇ ਪਹਿਲੇ ਕਾਂਗਰਸੀ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਕੱਠ ਦੌਰਾਨ ਕਾਂਗਰਸੀ ਆਗੂ ਹਰਦਿਆਲ ਸਿੰਘ ਬਿੱਟਾ ਅਤੇ ਰਿੰਪਲ ਭੱਲਾ ਨੇ ਮਨਜੀਤ ਸਿੰਘ ਬਿੱਟੀ ਦਾ ਕਾਂਗਰਸ ਵਿਚ ਸ਼ਾਮਿਲ ਹੋਣ ਅਤੇ ਵਰਕਰਾਂ ਨਾਲ ਤਾਲਮੇਲ ਮੁਹਿੰਮ ਸ਼ੁਰੂ ਕਰਨ ਦਾ ਸਵਾਗਤ ਕੀਤਾ ਗਿਆ। ਇਸ ਸਮੇਂ ਅੰਗਰੇਜ਼ ਸਿੰਘ ਸਿਰੀਏਵਾਲਾ ਪ੍ਰਧਾਨ ਬਲਾਕ ਭਗਤਾ, ਸੁਰਿੰਦਰ ਕੁੱਕੂ ਸਾਬਕਾ ਬਲਾਕ ਪ੍ਰਧਾਨ ਯੂਥ ਵਿੰਗ, ਰਾਕੇਸ ਕੁਮਾਰ ਭਾਈਰੂਪਾ, ਸੁਰਿੰਦਰ ਕਟਾਰੀਆ, ਗੁਰਪ੍ਰੀਤ ਸਿੰਘ ਗੋਪੀ, ਦਵਿੰਦਰ ਸਿੰਘ ਦਿਆਲਪੁਰਾ ਮਿਰਜਾ, ਜਰਨੈਲ ਸਿੰਘ ਮਸ਼ੀਨਾਂ ਵਾਲੇ, ਸਤਨਾਮ ਸਿੰਘ ਖਾਨਾਪੱਤੀ, ਬਿੰਦਰ ਕੁਮਾਰ ਗੋਗਾ, ਚੌਧਰੀ ਸੁਰੇਸ ਕੁਮਾਰ, ਕਾਲਾ ਸਿੰਘ ਸਿਰੀਏਵਾਲਾ, ਪ੍ਰੀਤਮ ਸਿੰਘ ਸਿਰੀਏਵਾਲਾ, ਸੋਨੀ ਆਦਮਪੁਰਾ, ਛਿੰਦਾ ਜਲਾਲ, ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।
ਪਿਛਲੀ ਖ਼ਬਰ ਜੈਨ ਭਾਰਤੀ ਮਹਾਸਾਧਵੀ ਸ੍ਰੀ ਸੁਸ਼ੀਲ ਕੁਮਾਰੀ ਮਹਾਰਾਜ ਅਤੇ ਉਨ੍ਹਾਂ ਦੀਆਂ ਸੁਸ਼ਿਸ਼ਿਆਵਾਂ। ਰਾਮਾਂ ਵਿਚ ਮਹਾਸਾਧਵੀ ਸ੍ਰੀ ਮਥੁ... ਅਗਲੀ ਖ਼ਬਰ ਸ੍ਰੀ ਨਰਾਇਣ ਵਿੱਦਿਆ ਮੰਦਰ ਵਿਖੇ ਖੋ-ਖੋ ਤੇ ਕਬੱਡੀ ਦੇ ਮੁਕਾਬਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।