24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭੇਦਭਰੀ ਹਾਲਾਤ ਵਿਚ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ

ਬਠਿੰਡਾ, 23 ਅਗਸਤ (ਅਵਤਾਰ ਸਿੰਘ ਕੈਂਥ)- ਸਥਾਨਕ ਅਮਰੀਕ ਸਿੰਘ ਰੋਡ ‘ਤੇ ਬੰਦ ਪਈ ਐਸ. ਬੀ.

ਅਜੀਤ ਡੈਸਕ 24-08-2026
ਬਠਿੰਡਾ, 23 ਅਗਸਤ (ਅਵਤਾਰ ਸਿੰਘ ਕੈਂਥ)- ਸਥਾਨਕ ਅਮਰੀਕ ਸਿੰਘ ਰੋਡ ‘ਤੇ ਬੰਦ ਪਈ ਐਸ.ਬੀ.ਆਈ. ਬੈਂਕ ਇਮਾਰਤ ਦੇ ਪਿੱਛੇ, ਇਕ ਵੱਡੇ ਪਲਾਂਟ ਵਿਚ ਬਹੁਤ ਸਾਰੀਆਂ ਝਾੜੀਆਂ ਉੱਗੀਆਂ ਹੋਈਆਂ ਹਨ, ਸਹਾਰਾ ਜਨ ਸੇਵਾ ਸੰਸਥਾ ਨੂੰ ਸੂਚਨਾ ਮਿਲੀ ਕਿ ਇਕ ਲਾਸ਼ ਇਨ੍ਹਾਂ ਝਾੜੀਆਂ ਵਿਚ ਪਈ ਹੈ। ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਵਰਕਰ ਵਿੱਕੀ ਕੁਮਾਰ, ਰਾਜੇਂਦਰ ਕੁਮਾਰ, ਜੱਗਾ ਅਤੇ ਵਿਜੇ ਗੋਇਲ ਘਟਨਾ ਸਥਾਨ ’ਤੇ ਪਹੁੰਚ ਗਏ। ਝਾੜੀਆਂ ਇਨ੍ਹੀਂਆ ਸੰਘਣੀਆਂ ਹੋਣ ਕਾਰਨ ਲਾਸ਼ ਨੂੰ ਲੱਭਣਾ ਅਤੀ ਮੁਸ਼ਕਿਲ ਸੀ। ਸੂਤਰਾਂ ਅਨੁਸਾਰ, ਇਕ ਕੂੜਾ ਕਰਕਟ ਲੱਭਣ ਵਾਲਾ ਵਿਅਕਤੀ ਗਿਆ ਸੀ, ਉਸ ਨੇ ਉੱਥੇ ਲਾਸ਼ ਦੇਖ ਕੇ ਸਹਾਰਾ ਸੰਸਥਾ ਨੂੰ ਸੂਚਿਤ ਕੀਤਾ। ਲਾਸ਼ ਪੂਰੀ ਤਰ੍ਹਾਂ ਗਲ ਸੜ ਚੁੱਕੀ ਸੀ ਅਤੇ ਉਸ ਨੂੰ ਕੀੜੇ-ਮਕੌੜੇ ਖਾ ਰਹੇ ਨਜ਼ਰ ਆ ਰਹੇ ਸਨ। ਸਹਾਰਾ ਵਰਕਰ ਦੇ ਅਨੁਸਾਰ ਲਾਸ਼ 20-25 ਦਿਨ ਪੁਰਾਣੀ ਜਾਪਦੀ ਹੈ। ਮ੍ਰਿਤਕ ਦੀ ਉਮਰ ਲਗਭਗ 40-45 ਸਾਲ ਦਾ ਜਾਪਦਾ ਸੀ। ਸਹਾਰਾ ਟੀਮ ਨੇ ਥਾਣਾ ਕੋਤਵਾਲੀ ਨੂੰ ਸੂਚਿਤ ਕੀਤਾ। ਏ.ਐਸ.ਆਈ.ਕੌਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਿਸ ਕਾਰਵਾਈ ਤੋਂ ਬਾਅਦ, ਸਹਾਰਾ ਟੀਮ ਸੜੀ ਹੋਈ ਲਾਸ਼ ਨੂੰ ਪੋਸਟ-ਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ। ਸਹਾਰਾ ਵਰਕਰ ਗੌਤਮ ਗੋਇਲ ਨੇ ਕਿਹਾ ਕਿ ਨੌਜਵਾਨ ਦੀ ਮੌਤ ਦਾ ਕਾਰਨ ਪੋਸਟ-ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।
ਪਿਛਲੀ ਖ਼ਬਰ ਕੇਵਲ ਸ਼ਰਮਾ ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਬਾਈਕ ਚਲਾਨਾਂ ਦੀ ਸੂਚੀ ’ਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।