ਗੁਰਦੁਆਰਾ ਸੱਚੀਆਂ ਮਾਈਆਂ ਸਾਹਿਬ ਸਠਿਆਲਾ ਵਿਖੇ ਖ਼ੂਨਦਾਨ ਕੈਂਪ 17 ਨੂੰ
ਸਠਿਆਲਾ, 12 ਨਵੰਬਰ (ਜਗੀਰ ਸਿੰਘ ਸਫਰੀ)-ਗੁਰਦੁਆਰਾ ਸੱਚੀਆਂ ਮਾਈਆਂ ਸਾਹਿਬ ਸਠਿਆਲਾ ਵਿਖੇ 17 ਨਵੰਬਰ ਨੂੰ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਮਾ: ਗਗਨਦੀਪ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਕਲੀਨ ਗ੍ਰੀਨ ਕਲੱਬ ਸਠਿਆਲਾ ਵਲੋਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਹ ਕੈਂਪ ਥੈਲੇਜੀਮੀਆ ਦੇ ਮਰੀਜ਼ਾ ਵਾਸਤੇ ਖ਼ੂਨਦਾਨੀਆਂ ਸਵੈ-ਇੱਛਾ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾ ਸਕਦੇ ਹਨ ਤਾਂ ਕਿ ਥੈਲੇਜੀਮੀਆ ਦੇ ਮਰੀਜ਼ਾਂ ਦੀ ਉਮੀਦ ਦੀ ਆਸ ਬਣ ਸਕਣ।
ਅਜੀਤ ਡੈਸਕ
13-11-2026