06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੁਰਗਾ ਮੰਦਰ ਲੋਪੋਕੇ ’ਚ ਜਾਗਰਣ ਕਰਵਾਇਆ

ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਰਗਾ ਮੰਦਰ ਲੋਪੋਕੇ ਵਿਖੇ ਵੈਸ਼ਨੋ ਸੇਵਕ ਸਭਾ ਅਤੇ ਸਮੂਹ ਸੰਗਤ ਲੋਪੋਕੇ ਦੇ ਸਹਿਯੋਗ ਨਾਲ 51ਵਾਂ ਸਾਲਾਨਾ ਜਾਗਰਣ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ। ਇਸ ਮੌਕੇ ਸਜਾਏ ਸ਼ਾਨਦਾਰ ਭਵਨ ਵਿਚ ਪਵਿੱਤਰ ਜੋਤ ਜਗਾਈ ਗਈ, ਜਿੱਥੇ ਵੱਡੀ ਗਿਣਤੀ ਵਿਚ ਮਾਂ ਦੇ ਭਗਤਾਂ ਨੇ ਹਾਜ਼ਰੀਆਂ ਭਰੀਆਂ।

ਅਜੀਤ ਡੈਸਕ 06-11-2026
ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਰਗਾ ਮੰਦਰ ਲੋਪੋਕੇ ਵਿਖੇ ਵੈਸ਼ਨੋ ਸੇਵਕ ਸਭਾ ਅਤੇ ਸਮੂਹ ਸੰਗਤ ਲੋਪੋਕੇ ਦੇ ਸਹਿਯੋਗ ਨਾਲ 51ਵਾਂ ਸਾਲਾਨਾ ਜਾਗਰਣ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ। ਇਸ ਮੌਕੇ ਸਜਾਏ ਸ਼ਾਨਦਾਰ ਭਵਨ ਵਿਚ ਪਵਿੱਤਰ ਜੋਤ ਜਗਾਈ ਗਈ, ਜਿੱਥੇ ਵੱਡੀ ਗਿਣਤੀ ਵਿਚ ਮਾਂ ਦੇ ਭਗਤਾਂ ਨੇ ਹਾਜ਼ਰੀਆਂ ਭਰੀਆਂ। ਜਗਰਾਤੇ ਵਿਚ ਪੰਜਾਬ ਦੇ ਨਾਮਵਰ ਗਾਇਕ ਅਮਰ ਖਾਨ , ਰੋਹਿਤ ਰਾਜਾ ਅਤੇ ਸਾਜਨ ਸਵਾਰੀਆ ਐਂਡ ਪਾਰਟੀ ਨੇ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਯੂਥ ਆਗੂ ਰਣਬੀਰ ਸਿੰਘ ਲੋਪੋਕੇ, ਹਲਕਾ ਇੰਚਾਰਜ ਸੋਨੀਆ ਮਾਨ, ਅਜੇਬੀਰ ਸਿੰਘ ਸੰਧੂ ਅਤੇ ਸਰਪੰਚ ਗੁਰਸੇਵਕ ਸਿੰਘ ਗੈਵੀ ਪ੍ਰੀਤ ਨਗਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਭਾ ਦੇ ਅਹੁਦੇਦਾਰਾਂ ਵਲੋਂ ਸਾਰੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਨੇ ਸ਼ਰਮਾ, ਰਜਿੰਦਰ ਬਜਾਜ, ਅਮਿਤ ਛਾਬੜਾ, ਮੈਂਬਰ ਸਨੀ ਸ਼ਰਮਾ, ਅਮਿਤ ਅਰੋੜਾ, ਸਾਬਕਾ ਮੈਂਬਰ ਪਿਸ਼ੋਰਾ ਸਿੰਘ, ਪ੍ਰਧਾਨ ਗਿੰਦਰ ਲੋਪੋਕੇ, ਹਰਨੇਕ ਸਿੰਘ ਆੜ੍ਹਤੀ, ਅਮਰਦੀਪ ਸਿੰਘ ਸਾਬਕਾ ਸਰਪੰਚ, ਸਪਿੰਦਰ ਗਿੱਲ, ਰਿੰਕੂ ਸ਼ਰਮਾ, ਰਮਨ ਸ਼ਰਮਾ, ਰਾਜੇਸ਼ ਬਜਾਜ ਅਤੇ ਆਲਮ ਸਿੰਘ ਲੋਪੋਕੇ ਵੀ ਹਾਜ਼ਰ ਸਨ। ਆਈਆਂ ਸੰਗਤਾਂ ਲਈ ਪ੍ਰਬੰਧਕਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਭੰਡਾਰੇ ਲਗਾਏ ਗਏ।
ਪਿਛਲੀ ਖ਼ਬਰ ਭੰਗਾਲੀ ਕਲਾ ਸਕੂਲ ਵਿਚ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਛਲ ਵਿਖੇ ਆਟੋਮੋਟਿਵ ਟਰੇਡ ਦੀ ਲੈਬ ਵਿਦਿਆਰਥੀਆਂ ਨੂੰ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।