30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

- ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਰਈਆ, 29 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਈਆ ਖੁਰਦ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਹਰਪਾਲ ਸਿੰਘ ਜੀ ਦੇ ਕੀਰਤਨੀ ਜਥੇ ਨੇ ਅਨੰਦਮਈ ਕੀਰਤਨ ਕੀਤਾ।

ਅਜੀਤ ਡੈਸਕ 30-10-2026
ਰਈਆ, 29 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਈਆ ਖੁਰਦ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਹਰਪਾਲ ਸਿੰਘ ਜੀ ਦੇ ਕੀਰਤਨੀ ਜਥੇ ਨੇ ਅਨੰਦਮਈ ਕੀਰਤਨ ਕੀਤਾ। ਉਪਰੰਤ ਭਾਈ ਅਮਰੀਕ ਸਿੰਘ ਫੇਰੂਮਾਨ ਵਾਲਿਆ ਨੇ ਗੁਰੂ ਸਾਹਿਬ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪਰਮ ਸੇਵਕ ਭਾਈ ਜਸਵੰਤ ਸਿੰਘ, ਸੇਵਾਦਾਰ ਅਜੇਵੀਰ ਸਿੰਘ ਅਜ਼ਾਦ ਅਤੇ ਵਾਰਡ ਨੰਬਰ 3 ਦੇ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ ਅਤੇ ਪ੍ਰਧਾਨ ਮੰਦਰ ਰਾਮਵਾੜਾ ਰਈਆ ਐਡਵੋਕੇਟ ਲੱਖਾ ਸਿੰਘ ਆਜ਼ਾਦ, ਸਰਬਜੀਤ ਸਿੰਘ ਮਾਨ ਕੌਂਸਲਰ ਵਾਰਡ ਨੰਬਰ 2, ਕੌਂਸਲਰ ਸੁਖਦੇਵ ਸਿੰਘ ਪੱਡਾ, ਭਜਨ ਸਿੰਘ ਸਹੋਤਾ, ਭਾਈ ਰਾਮ ਸਿੰਘ, ਅਰਵਿੰਦਰ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਯੂਨੀਅਨ, ਨੰਬਰਦਾਰ ਭੁਪਿੰਦਰ ਸਿੰਘ, ਰਤਨ ਸਿੰਘ ਫ਼ੌਜੀ, ਹਰਜਿੰਦਰ ਸਿੰਘ ਮਾਨ, ਮੁਖਤਾਰ ਸਿੰਘ ਠੱਠੀਆਂ ਵਾਲੇ, ਸੇਵਾਦਾਰ ਇਕਬਾਲ ਸਿੰਘ, ਸੇਵਾਦਾਰ ਜੋਗਿੰਦਰ ਸਿੰਘ ਫ਼ੌਜੀ, ਪ੍ਰੇਮ ਸਿੰਘ, ਸੂਬੇਦਾਰ ਤਰਸੇਮ ਸਿੰਘ ਫ਼ੌਜੀ, ਪ੍ਰਧਾਨ ਭੁਪਿੰਦਰ ਕਾਲੂ ਮਾਨ, ਦਲਬੀਰ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ ਸੀ.ਆਰ.ਪੀ ਵਾਲੇ, ਮਹਿੰਦਰ ਸਿੰਘ, ਗੁਰਦੇਵ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਗੁਰੂਘਰ ਦੀ ਹਾਜ਼ਰੀ ਭਰੀ ।
ਪਿਛਲੀ ਖ਼ਬਰ ਕਰਵਾ ਚੌਥ ’ਤੇ ਸੁਹਾਗਣਾਂ ਵਲੋਂ ਮੰਦਰਾਂ ਵਿਚ ਕੀਤੀ ਪੂਜਾ ਅਗਲੀ ਖ਼ਬਰ ਗੱਡੀ ਚਾਲਕ ਤੇ ਉਸ ਦੇ ਸਾਥੀਆਂ ਨੇ ਮ੍ਰਿਤਕ ਲੜਕੀ ਦੇ ਪਿਤਾ ਦੀ ਵੀ ਕੀਤੀ ਸੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।