28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ਼ਹੀਦ ਫੇਰੂਮਾਨ ਟਰੱਸਟ ਰਈਆ ਵਲੋਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 57ਵੀਂ ਬਰਸੀ ਮਨਾਈ

ਰਈਆ, 27 ਅਕਤੂਬਰ (ਸ਼ਰਨਬੀਰ ਸਿੰਘ ਕੰਗ)-74 ਦਿਨ ਦੀ ਭੁੱਖ ਹੜਤਾਲ ਰੱਖ ਕੇ ਸ਼ਹੀਦੀ ਦਾ ਜਾਮ ਪੀਣ ਵਾਲੇ ਪੰਜਾਬ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 57ਵੀਂ ਬਰਸੀ ਉਨ੍ਹਾਂ ਦੀ ਯਾਦ ਵਿਚ ਚਲਾਏ ਜਾ ਰਹੇ ਵਿੱਦਿਅਕ ਅਦਾਰੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਦੇ ਕੰਪਲੈਕਸ ਅੰਦਰ ਫੇਰੂਮਾਨ ਟਰੱਸਟ ਪਰਿਵਾਰ ਵਲੋਂ ਟਰੱਸਟ ਦੇ ਪ੍ਰਧਾਨ ਸਤਨਾਮ ਕੌਰ ਸੇਖੋਂ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਨਾਲ ਮਨਾਈ ਗਈ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ।

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ 28-10-2026
ਰਈਆ, 27 ਅਕਤੂਬਰ (ਸ਼ਰਨਬੀਰ ਸਿੰਘ ਕੰਗ)-74 ਦਿਨ ਦੀ ਭੁੱਖ ਹੜਤਾਲ ਰੱਖ ਕੇ ਸ਼ਹੀਦੀ ਦਾ ਜਾਮ ਪੀਣ ਵਾਲੇ ਪੰਜਾਬ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 57ਵੀਂ ਬਰਸੀ ਉਨ੍ਹਾਂ ਦੀ ਯਾਦ ਵਿਚ ਚਲਾਏ ਜਾ ਰਹੇ ਵਿੱਦਿਅਕ ਅਦਾਰੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਦੇ ਕੰਪਲੈਕਸ ਅੰਦਰ ਫੇਰੂਮਾਨ ਟਰੱਸਟ ਪਰਿਵਾਰ ਵਲੋਂ ਟਰੱਸਟ ਦੇ ਪ੍ਰਧਾਨ ਸਤਨਾਮ ਕੌਰ ਸੇਖੋਂ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਨਾਲ ਮਨਾਈ ਗਈ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਸ਼ਹੀਦ ਫੇਰੂਮਾਨ ਕਾਲਜ ਰਈਆ, ਸ਼ਹੀਦ ਫੇਰੂਮਾਨ ਪਬਲਿਕ ਸਕੂਲ ਰਈਆ, ਬੁਤਾਲਾ ਅਤੇ ਜਥੇ: ਸੋਹਣ ਸਿੰਘ ਜਲਾਲ ਉਸਮਾ ਸਕੂਲ ਦੇ ਬੱਚਿਆਂ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਸ਼ਹੀਦ ਫੇਰੂਮਾਨ ਦੀ ਜੀਵਨੀ ਨੂੰ ਸਮਰਪਿਤ ਵਾਰਾਂ ਸੁਣਾਈਆਂ ਗਈਆਂ। ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਸਤਨਾਮ ਕੌਰ ਸੇਖੋਂ ਪ੍ਰਧਾਨ ਸ਼ਹੀਦ ਫੇਰੂਮਾਨ ਟਰੱਸਟ, ਪ੍ਰਿੰ: ਅਨੂ ਕਪਿਲ, ਪ੍ਰਿੰ: ਅਮਨਦੀਪ ਕੌਰ ਮਾਨ, ਪ੍ਰਿੰ: ਕੁਲਵੰਤ ਸਿੰਘ ਅਣਖੀ, ਗੁਰਬਖਸ ਸਿੰਘ ਪਠਲਾਵਾ ਸ਼ਹੀਦ ਭਗਤ ਸਿੰਘ ਨਗਰ ਆਦਿ ਨੇ ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਦੇ ਹੋਏ, ਚੰਡੀਗੜ ਪੰਜਾਬ ਨੂੰ ਦਿਵਾਉਣ, ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਵਾਉਣ ਅਤੇ ਪੰਜਾਬ ਦੇ ਹੋਰ ਮਸਲਿਆਂ ਨੂੰ ਲੇ ਕੇ 74 ਦਿਨ ਦੀ ਭੁੱਖ ਹੜਤਾਲ ਰੱਖ ਕੇ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਦਾ ਸੰਚਾਲਨ ਮਾ: ਹਰਚਰਨ ਸਿੰਘ ਨੇ ਕੀਤਾ। ਇਸ ਮੌਕੇ ਸੰਜੀਵ ਭੰਡਾਰੀ, ਸਤਿੰਦਰਪਾਲ ਸਿੰਘ ਵਰਪਾਲ, ਸੁਖਦਿਆਲ ਸਿੰਘ ਬੱਲ, ਅਮਰਜੀਤ ਸਿੰਘ ਰੰਧਾਵਾ ਇਹ ਸਾਰੇ ਟਰੱਸਟ ਦੇ ਅਹੁਦੇਦਾਰ, ਤੇਜਿੰਦਰ ਸਿੰਘ ਹੈਡ ਕਲਰਕ, ਨਵਤੇਜ ਸਿੰਘ, ਮਾ: ਮਨਿੰਦਰ ਸਿੰਘ, ਸੱਤਪਾਲ ਸਿੰਘ ਐੱਸ. ਪੀ. ਫੋਟੋਗ੍ਰਾਫਰ ਆਦਿ ਤੋਂ ਇਲਾਵਾ ਸਮੁਹ ਟਰੱਸਟ ਮੈਂਬਰ, ਫੇਰੂਮਾਨ ਕਾਲਜ, ਰਈਆ ਸਕੂਲ, ਸੋਹਣ ਸਿੰਘ ਜਲਾਲਾ ਉਸਮਾ ਸਕੂਲ, ਬੁਤਾਲਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ -ਮੁੱਦਾ ਅੰਮ੍ਰਿਤਸਰ-ਮਹਿਤਾ ਸੜਕ ਤੋਂ ਕਾਲੋਨੀ ਨੂੰ ਕੱਟ ਨਾ ਦੇਣ ਦਾ- ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ... ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।