23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸਵਾਗਤ

ਟਾਹਲੀ ਸਾਹਿਬ , 22 ਅਕਤੂਬਰ (ਵਿਨੋਦ ਭੀਲੋਵਾਲ)- ਬਾਬਾ ਬੁੱਢਾ ਸਾਹਿਬ ਜੀ ਦੇ ਮਨਾਏ ਜਾ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕੱਥੂਨੰਗਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੋ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਕਸਬਾ ਟਾਹਲੀ ਸਾਹਿਬ ਸ਼ਹੀਦ ਬਾਬਾ ਬੀਰ ਸਿੰਘ ਵਿਖੇ ਪਹੁੰਚਣ ’ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ।

ਅਜੀਤ ਡੈਸਕ 23-10-2026
ਟਾਹਲੀ ਸਾਹਿਬ , 22 ਅਕਤੂਬਰ (ਵਿਨੋਦ ਭੀਲੋਵਾਲ)- ਬਾਬਾ ਬੁੱਢਾ ਸਾਹਿਬ ਜੀ ਦੇ ਮਨਾਏ ਜਾ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕੱਥੂਨੰਗਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੋ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਕਸਬਾ ਟਾਹਲੀ ਸਾਹਿਬ ਸ਼ਹੀਦ ਬਾਬਾ ਬੀਰ ਸਿੰਘ ਵਿਖੇ ਪਹੁੰਚਣ ’ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਪੰਜ ਪਿਆਰਿਆਂ, ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਜਗਰੂਪ ਸਿੰਘ ਮਜੀਠਾ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਸੰਤ ਬਾਬਾ ਸੱਜਣ ਸਿੰਘ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ ਨੂੰ ਬਾਬਾ ਸਰਦਾਰਾ ਸਿੰਘ ਅਤੇ ਸੰਤਾਂ ਮਹਾਂਪੁਰਸ਼ਾਂ ਵਲੋਂ ਪੰਜ ਪਿਆਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਮੇਜਰ ਸਿੰਘ ਟਾਹਲੀ ਸਾਹਿਬ, ਬਾਬਾ ਸੁਭਾਸ਼ ਸਿੰਘ ਛਬੀਲ ਵਾਲੇ, ਸੰਦੀਪ ਸਿੰਘ ਸਾਬਕਾ ਸਰਪੰਚ ਉਦੋਕੇ, ਲਾਭ ਸਿੰਘ ਬੱਗਾ, ਵਿਨੋਦ ਕੁਮਾਰ ਸਾਬੀ ਰੂਪੋਵਾਲੀ ਬ੍ਰਾਹਮਣਾ, ਭਾਈ ਰਣਜੀਤ ਸਿੰਘ ਬਾਬੋਵਾਲ, ਲਾਡੀ ਸਰਪੰਚ ਟਾਹਲੀ ਸਾਹਿਬ,ਭਾਈ ਬਲਰਾਜ ਸਿੰਘ ਬੋਪਾਰਾਏ, ਲਾਟੀ ਸਿੰਘ ਬੋਪਾਰਾਏ, ਬਚਿੱਤਰ ਸਿੰਘ ਤਾਹਰਪੁਰਾ, ਬਲਰਾਜ ਸਿੰਘ ਸਮੇਤ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ । 22 ਏਐਸਆਰ33
ਪਿਛਲੀ ਖ਼ਬਰ ਕੈਂਸਰ ਨੂੰ ਪੈਰ ਪਸਾਰਨ ਤੋਂ ਰੋਕਣ ਲਈ ਪਾਣੀ ਦੇ ਸੈਂਪਲ ਚੈੱਕ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਬਿਕਰਮ ਮਜੀਠੀਆ ਗਨੀਵ ਮਜੀਠੀਆ, ਸਿਵੀ, ਲਖਬੀਰ ਗਿੱਲ, ਸਿਆਲਕਾ, ਜਗਰੂਪ ਮਜੀਠਾ ਤੇ ਹੋਰ ਆਗੂਆਂ ਵਲੋਂ ਬਾਬਾ ਬੁੱਢਾ ਸਾਹਿਬ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।