21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਿਆਸ ਨੈਸ਼ਨਲ ਹਾਈਵੇ ਦੇ ਪੁਲ ਦੇ ਨਾਲ ਲੱਗੀਆਂ ਸਟਰੀਟ ਲਾਈਟਾਂ

ਬਿਆਸ, 20 ਅਕਤੂਬਰ (ਨਰਿੰਦਰ ਸਿੰਘ)-ਕਾਫੀ ਲੰਬੇ ਸਮੇਂ ਤੋਂ ਬਿਆਸ ਨੈਸ਼ਨਲ ਹਾਈਵੇ ਦੇ ਪੁੱਲ ਦੇ ਨਾਲ ਲੱਗੀਆਂ ਸਟਰੀਟ ਲਾਈਟਾਂ ਬੰਦ ਪਈਆਂ ਹੋਣ ਕਰਕੇ, ਆਮ ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ ਤਾਂ ਜੋ ਉਨ੍ਹਾਂ ਨਾਲ ਹਨ੍ਹੇਰੇ ’ਚ ਕੋਈ ਅਣਹੋਣੀ ਨਾ ਵਾਪਰ ਜਾਵੇ। ਚੋਰਾਂ ਨੂੰ ਹਨ੍ਹੇਰੇ ’ਚ ਮੌਕਾ ਮਿਲ ਜਾਂਦਾ ਹੈ, ਅਸਾਨੀ ਨਾਲ ਕਿਸੇ ਰਾਹਗੀਰ ਨਾਲ ਲੁੱਟ ਖੋਹ ਕਰਕੇ ਨੁਕਸਾਨ ਪਹੁੰਚਾਉਣ ਦਾ।

ਬਿਆਸ ਵਿਖੇ ਬੰਦ ਪਈਆਂ ਸਟਰੀਟ ਲਾਈਟਾਂ। ਤਸਵੀਰਾਂ : ਨਰਿੰਦਰ ਸਿੰਘ 21-10-2026
ਬਿਆਸ, 20 ਅਕਤੂਬਰ (ਨਰਿੰਦਰ ਸਿੰਘ)-ਕਾਫੀ ਲੰਬੇ ਸਮੇਂ ਤੋਂ ਬਿਆਸ ਨੈਸ਼ਨਲ ਹਾਈਵੇ ਦੇ ਪੁੱਲ ਦੇ ਨਾਲ ਲੱਗੀਆਂ ਸਟਰੀਟ ਲਾਈਟਾਂ ਬੰਦ ਪਈਆਂ ਹੋਣ ਕਰਕੇ, ਆਮ ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ ਤਾਂ ਜੋ ਉਨ੍ਹਾਂ ਨਾਲ ਹਨ੍ਹੇਰੇ ’ਚ ਕੋਈ ਅਣਹੋਣੀ ਨਾ ਵਾਪਰ ਜਾਵੇ। ਚੋਰਾਂ ਨੂੰ ਹਨ੍ਹੇਰੇ ’ਚ ਮੌਕਾ ਮਿਲ ਜਾਂਦਾ ਹੈ, ਅਸਾਨੀ ਨਾਲ ਕਿਸੇ ਰਾਹਗੀਰ ਨਾਲ ਲੁੱਟ ਖੋਹ ਕਰਕੇ ਨੁਕਸਾਨ ਪਹੁੰਚਾਉਣ ਦਾ। ਇਕ ਤਰਫ ਰੌਸ਼ਨੀ ਦਾ ਤਿਉਹਾਰ ਦਿਵਾਲੀ ਨੇੜੇ ਆ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਵਲੋਂ ਇਨ੍ਹਾਂ ਸਟਰੀਟ ਲਾਈਟਾਂ ਨੂੰ ਜਲਦ ਚਾਲੂ ਕਰਵਾਕੇ ਆਮ ਰਾਹਗੀਰਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਚਾਹੇ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਸਰਵਿਸ ਲੇਨ ਰੋਡ ਲੁੱਟਾਂ ਖੋਹਾਂ ਵਾਲੇ ਕਿਸੇ ਵੇਲੇ ਵੀ ਮੌਕਾ ਦੇਖ ਹਨ੍ਹੇਰੇ ਦਾ ਫਾਇਦਾ ਲੈਕੇ ਵਾਰਦਾਤ ਨੂੰ ਅੰਜਾਮ ਦੇਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਅਤੇ ਰਾਹਗੀਰਾਂ ਕੋਲ ਰੌਲਾ ਪਾਉਣ ਤੋਂ ਇਲਾਵਾ ਕੁਝ ਵੀ ਹੱਥ ਨਹੀਂ ਆਉਂਦਾ। ਰਾਹਗੀਰਾਂ ਨੂੰ ਨਾ ਹੀ ਕੋਈ ਖੋਹੀ ਗਈ ਚੀਜ਼ ਜਾਂ ਹੋਇਆ ਨੁਕਸਾਨ ਮਿਲਦਾ ਹੈ ਉਲਟਾ ਡਰ ਭੈਅ ’ਚ ਰਹਿ ਜਾਂਦੇ ਹਨ ।ਆਮ ਲੋਕ ਪੁਰਜ਼ੋਰ ਮੰਗ ਕਰਦੇ ਹਨ ਕਿ ਇਨ੍ਹਾਂ ਸਟਰੀਟ ਲਾਈਟਾਂ ਨੂੰ ਤੁਰੰਤ ਚਾਲੂ ਕਰਵਾ ਦਿੱਤਾ ਜਾਵੇ ਅਤੇ ਇਨ੍ਹਾਂ ਚੋਰਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਪਿਛਲੀ ਖ਼ਬਰ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੁਤਲਿਆਂ... ਅਗਲੀ ਖ਼ਬਰ ਬੇਰਿੰਗ ਸਕੂਲ ਜੰਡਿਆਲਾ ਗੁਰੂ ਵਿਖੇ ਕਰਵਾਇਆ ਪ੍ਰਤਿਭਾ ਪ੍ਰਦਰਸ਼ਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।