ਮਜੀਠੀਆ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸ਼ਿਵਾਲਾ ਮੰਦਰ ਮਜੀਠਾ ਵਿਖੇ ਭਰੀ ਹਾਜ਼ਰੀ
ਮਜੀਠਾ, 20 ਅਕਤੂਬਰ (ਮਨਿੰਦਰ ਸਿੰਘ ਸੋਖੀ)-ਅੱਜ ਮੰਦਰ ਸ਼ਿਵਾਲ ਮਜੀਠਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਣ ਤੋਂ ਪਹਿਲਾਂ ਯੋਗੀ ਦਿਆਲ ਨਾਥ ਵਲੋਂ ਪੂਜਾ ਅਰਚਨਾ ਕੀਤੀ ਜਾਂਦੀ ਹੈ। ਇਸ ਪੂਜਾ ਅਰਚਨਾ ਵਿਚ ਬਿਕਰਮ ਸਿੰਘ ਮਜੀਠੀਆ ਆਪਣੇ ਸਾਥੀਆਂ ਸਮੇਤ ਮੰਦਰ ਸ਼ਿਵਾਲਾ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ਮੰਦਰ ਵਿਚ ਪੂਜਾ ਅਰਚਨਾ ਕੀਤੀ ਉਪਰੰਤ ਮਜੀਠੀਆ ਨੇ ਆਪਣੇ ਪਰਿਵਾਰ ਦੀ ਤਰਫੋਂ 21 ਹਜ਼ਾਰ ਰੁਪਏ ਰਾਮ ਲੀਲਾ ਦੁਸ਼ਹਿਰਾ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਭੇਟ ਕੀਤੇ।
ਅਜੀਤ ਡੈਸਕ
21-10-2026