ਦਾਣਾ ਮੰਡੀ ਪਾਖਰਪੁਰ ’ਚ ਖੁੱਲ੍ਹੇ ਅਸਮਾਨ ਥੱਲੇ ਪਈ ਫਸਲ ਮੀਂਹ ਪੈਣ ਨਾਲ ਭਿੱਜੀ
ਜੈਂਤੀਪੁਰ ,11 ਅਕਤੂਬਰ (ਭੁਪਿੰਦਰ ਸਿੰਘ ਗਿੱਲ )-ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਪਾਖਰਪੁਰ ’ਚ ਆੜਤੀਆਂ ਵਲੋਂ ਲੱਖ ਜਤਨ ਕਾਰਨ ਦੇ ਬਾਵਜੂਦ ਝੋਨਾ ਭਿੱਜਦਾ ਵੇਖਿਆ ਗਿਆ। ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਦੀ ਸਾਲ ਭਰ ਦੀ ਕਮਾਈ ਬਾਰਿਸ਼ ਦੀ ਭੇਟ ਚੜਦੀ ਵੇਖੀ ਗਈ ਮੰਡੀ ਵਿਚ ਕਈ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਦੀਆਂ ਲੱਗੀਆਂ ਧਾਗਾ ਤਰਪਾਲਾਂ ਪਾਉਣ ਦੇ ਬਾਵਜੂਦ ਵੀ ਭਿੱਜਦੀਆਂ ਵੇਖੀਆਂ ਗਈਆਂ।
ਅਜੀਤ ਡੈਸਕ
12-10-2026