30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਵਡਾਲਾ ਵਿਖੇ ਬਾਬਾ ਬਾਰੂ ਸ਼ਾਹ ਖਵਾਜਾ ਪੀਰ ਦਾ 21ਵਾਂ ਸਾਲਾਨਾ ਮੇਲਾ ਮਨਾਇਆ

ਮਜੀਠਾ, 29 ਸਤੰਬਰ (ਜਗਤਾਰ ਸਿੰਘ ਸਹਿਮੀ)-ਪਿੰਡ ਵਡਾਲਾ ਸਥਿਤ ਪੀਰ ਬਾਬਾ ਬਾਰੂ ਸ਼ਾਹ ਖਵਾਜਾ ਦੀ ਯਾਦ ਨੂੰ ਸਮਰਪਿਤ 21ਵਾਂ ਸਾਲਾਨਾ ਮੇਲਾ ਉੱਥੋਂ ਦੇ ਮੁੱਖ ਸੇਵਾਦਾਰ ਸੋਨੂ ਖਵਾਜਾ ਦੀ ਅਗਵਾਈ ਅਤੇ ਦੇਖ-ਰੇਖ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਪੀਰ ਬਾਬਾ ਬਾਰੂ ਸ਼ਾਹ ਦੀ ਮਜ਼ਾਰ ’ ਤੇ ਚਾਦਰ ਚੜ੍ਹਾਉਣ ਦੀ ਰਸਮ ਨਾਲ ਕੀਤੀ ਗਈ।

ਅਜੀਤ ਡੈਸਕ 30-09-2026
ਮਜੀਠਾ, 29 ਸਤੰਬਰ (ਜਗਤਾਰ ਸਿੰਘ ਸਹਿਮੀ)-ਪਿੰਡ ਵਡਾਲਾ ਸਥਿਤ ਪੀਰ ਬਾਬਾ ਬਾਰੂ ਸ਼ਾਹ ਖਵਾਜਾ ਦੀ ਯਾਦ ਨੂੰ ਸਮਰਪਿਤ 21ਵਾਂ ਸਾਲਾਨਾ ਮੇਲਾ ਉੱਥੋਂ ਦੇ ਮੁੱਖ ਸੇਵਾਦਾਰ ਸੋਨੂ ਖਵਾਜਾ ਦੀ ਅਗਵਾਈ ਅਤੇ ਦੇਖ-ਰੇਖ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਪੀਰ ਬਾਬਾ ਬਾਰੂ ਸ਼ਾਹ ਦੀ ਮਜ਼ਾਰ ’ ਤੇ ਚਾਦਰ ਚੜ੍ਹਾਉਣ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ਮੇਲੇ ਵਿਚ ਵੱਖ-ਵੱਖ ਥਾਵਾਂ ਤੋਂ ਆਈਆਂ ਪ੍ਰਸਿੱਧ ਕੱਵਾਲ ਮੰਡਲੀਆਂ ਵਲੋਂ ਸੂਫੀਆਨਾ ਕੱਵਾਲੀਆਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਕਰਵਾਏ ਟੂਰਨਾਮੈਂਟ ਵਿਚ 35 ਕਿਲੋ, 45 ਕਿਲੋ ਅਤੇ 55 ਕਿਲੋ ਵਜ਼ਨ ਵਰਗ ਦੀਆਂ ਕਬੱਡੀ ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿਚ 35 ਕਿਲੋ ਵਜ਼ਨ ਵਰਗ ਵਿਚ ਪਿੰਡ ਵਡਾਲਾ ਦੀ ਕਬੱਡੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਦੋਂ ਕਿ ਟਰਪਈ ਦੀ ਟੀਮ ਦੂਜੇ ਸਥਾਨ ’ਤੇ ਰਹੀ। 55 ਕਿਲੋ ਵਜ਼ਨ ਵਰਗ ਵਿਚ ਬੁੱਢਾ ਥੇਹ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ ਅਤੇ 45 ਕਿਲੋ ਵਜ਼ਨ ਵਰਗ ਵਿਚ ਫਤਿਹਗੜ੍ਹ ਦੀ ਟੀਮ ਪਹਿਲੇ ਨੰਬਰ ’ਤੇ ਰਹੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਵਡਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਰਪੰਚ ਚਰਨਜੀਤ ਸਿੰਘ ਵਡਾਲਾ ਦੇ ਨਾਲ ਪੰਚਾਇਤ ਮੈਂਬਰ ਲਾਡੀ ਨੰਬਰਦਾਰ, ਸਵਿੰਦਰ ਸਿੰਘ ਵਡਾਲਾ ਅਤੇ ਹੋਰ ਮੁਹਤਬਰ ਵਿਅਕਤੀ ਹਾਜ਼ਰ ਸਨ।
ਪਿਛਲੀ ਖ਼ਬਰ ਦਾਣਾ ਮੰਡੀ ਅਜਨਾਲਾ ’ਚ ਬਾਸਮਤੀ ਨੇ ਛੂਹਿਆ 4193 ਰੁਪਏ ਦਾ ਅੰਕੜਾ-ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਅਗਲੀ ਖ਼ਬਰ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।