29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੰਤ ਬਾਬਾ ਵੱਸਣ ਸਿੰਘ ਦੀ ਸਾਲਾਨਾ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਟਾਹਲੀ ਸਾਹਿਬ, 28 ਸਤੰਬਰ (ਵਿਨੋਦ ਭੀਲੋਵਾਲ)-ਨੇੜਲੇ ਪਿੰਡ ਭੀਲੋਵਾਲ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਪੱਤੀ ਮਿੱਤੇਵਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਵੱਸਣ ਸਿੰਘ ਦੀ 11ਵੀਂ ਬਰਸੀ ਬੜੀ ਧੂਮ-ਧਾਮ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਦੀ ਅਗਵਾਈ ਹੇਠ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸ਼ਾਮ ਨੂੰ 7 ਤੋਂ 11 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੁਨੀਆ ਦੇ ਨਾਮਵਰ ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਦਾ ਜਥਾ, ਪ੍ਰਗਟ ਸਿੰਘ ਤਿੰਮੋਵਾਲ ਕਥਾ ਵਾਚਕ, ਭਾਈ ਸੁਲਤਾਨ ਸਿੰਘ ਮੀਆਂ ਪੰਧੇਰ ਦਾ ਕਵੀਸਰੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।

ਪਿੰਡ ਭੀਲੋਵਾਲ ਵਿਖੇ ਸੰਤ ਬਾਬਾ ਵੱਸਣ ਸਿੰਘ ਦੀ ਮਨਾਈ ਸਾਲਾਨਾ ਬਰਸੀ ਮੌਕੇ ਹਾਜ਼ਰੀ ਭਰਦਾ ਹੋਇਆ ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀਆ ਦਾ ਢਾਡੀ ਜਥਾ। ਤਸਵੀਰ : ਵਿਨੋਦ ਭੀਲੋਵਾਲ 29-09-2026
ਟਾਹਲੀ ਸਾਹਿਬ, 28 ਸਤੰਬਰ (ਵਿਨੋਦ ਭੀਲੋਵਾਲ)-ਨੇੜਲੇ ਪਿੰਡ ਭੀਲੋਵਾਲ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਪੱਤੀ ਮਿੱਤੇਵਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਵੱਸਣ ਸਿੰਘ ਦੀ 11ਵੀਂ ਬਰਸੀ ਬੜੀ ਧੂਮ-ਧਾਮ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਦੀ ਅਗਵਾਈ ਹੇਠ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸ਼ਾਮ ਨੂੰ 7 ਤੋਂ 11 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੁਨੀਆ ਦੇ ਨਾਮਵਰ ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਦਾ ਜਥਾ, ਪ੍ਰਗਟ ਸਿੰਘ ਤਿੰਮੋਵਾਲ ਕਥਾ ਵਾਚਕ, ਭਾਈ ਸੁਲਤਾਨ ਸਿੰਘ ਮੀਆਂ ਪੰਧੇਰ ਦਾ ਕਵੀਸਰੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਵੱਖ ਵੱਖ ਪਦਾਰਥਾਂ ਦੇ ਗੁਰੂ ਦੇ ਲੰਗਰ ਵੀ ਵਰਤਾਏ ਗਏ। ਇਸ ਮੌਕੇ ਸੇਵਾਦਾਰਾਂ ਵਿਚ ਸ਼ਿਵਰਾਜ ਸਿੰਘ ਬਾਠ, ਸੁਖਵਿੰਦਰ ਸਿੰਘ ਬਿੱਲਾ, ਡਾ.ਬਲਕਾਰ ਸਿੰਘ, ਸਤਨਾਮ ਸਿੰਘ ਬਾਉ, ਕੁਲਦੀਪ ਸਿੰਘ, ਸ਼ੇਰੂ ਦੁਕਾਨਦਾਰ, ਸੋਨਾ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ,ਬਲਬੀਰ ਸਿੰਘ ਕਾਕਾ, ਸੁਰਜੀਤ ਸਿੰਘ, ਮੰਗਲ ਸਿੰਘ, ਬਾਬਾ ਮੰਗਤ ਸਿੰਘ, ਮੈਂਬਰ ਨਰਿੰਦਰ ਸਿੰਘ, ਕਾਬਲ ਸਿੰਘ,ਪੱਪੂ ਮਿਸਤਰੀ, ਪ੍ਰਦੀਪ ਸਿੰਘ, ਕੈਪਟਨ ਸਿੰਘ, ਗੁਰਜੀਤ ਬਾਠ ਲਖਬੀਰ ਸਿੰਘ ਨੀਟਾ, ਜਸਵਿੰਦਰ ਸਿੰਘ ਜੱਸ, ਰੇਸ਼ਮ ਸਿੰਘ, ਮਨਜੀਤ ਸਿੰਘ ਮੰਨਾ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਪਿਛਲੀ ਖ਼ਬਰ ਹਲਕਾ ਅਟਾਰੀ ਦੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪਹੁੰਚਾਈਆਂ ਜਾਣਗੀਆਂ– ਜਸਵੰਤ ਕੌਰ ਰਿਆੜ ਅਗਲੀ ਖ਼ਬਰ ਸੇਂਟ ਸੋਲਜਰ ਦੇ ਅਦਿਤਿਆ ਰਾਜ ਤੇ ਇਸ਼ਦੀਪ ਸਿੰਘ ਨੇ ਨੈਸ਼ਨਲ ਲਈ ਕੀਤਾ ਕੁਆਲੀਫਾਈ ਕਰਾਟੇ ਤੇ ਗਤਕੇ ਵਿਚ ਸਟੇਟ ਪੱਧਰ ’ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।