22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫੇਰੂਮਾਨ ਕਾਲਜੀਏਟ ਸਕੂਲ ਵਿਚ ਨਵੇਂ ਵਿਦਿਆਰਥੀਆਂ ਦੀ ਸਵਾਗਤ ਪਾਰਟੀ

ਰਈਆ, 21 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਈਆ ਵਿਖੇ ਗਿਆਰਵ੍ਹੀਂ ਦੇ ਸਾਇੰਸ, ਕਾਮਰਸ ਅਤੇ ਆਰਟਸ ਸਟਰੀਮ ਵਿਚ ਦਾਖਲ ਹੋਈਆਂ ਨਵੀਆਂ ਵਿਦਿਆਰਥਣਾਂ ਲਈ ਸਵਾਗਤੀ ਪਾਰਟੀ ਰੱਖੀ ਗਈ। ਇਸ ਪਾਰਟੀ ਵਿਚ ਮੁੱਖ ਮਹਿਮਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਦੇ ਪ੍ਰਿੰ: ਡਾ.

ਅਜੀਤ ਡੈਸਕ 22-09-2026
ਰਈਆ, 21 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਈਆ ਵਿਖੇ ਗਿਆਰਵ੍ਹੀਂ ਦੇ ਸਾਇੰਸ, ਕਾਮਰਸ ਅਤੇ ਆਰਟਸ ਸਟਰੀਮ ਵਿਚ ਦਾਖਲ ਹੋਈਆਂ ਨਵੀਆਂ ਵਿਦਿਆਰਥਣਾਂ ਲਈ ਸਵਾਗਤੀ ਪਾਰਟੀ ਰੱਖੀ ਗਈ। ਇਸ ਪਾਰਟੀ ਵਿਚ ਮੁੱਖ ਮਹਿਮਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਦੇ ਪ੍ਰਿੰ: ਡਾ. ਅਨੂ ਕਪਿਲ ਵਲੋਂ ਸ਼ਿਰਕਤ ਕੀਤੀ ਗਈ। ਵਿਦਿਆਰਥਣਾਂ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੇ ਆਧਾਰ ’ਤੇ ਜੱਜ ਸਾਹਿਬਾਨ ਅਸਿ.ਪ੍ਰੋ. ਰੁਪਿੰਦਰ ਕੌਰ, ਅਸਿ.ਪ੍ਰੋ. ਸ਼ਿਵਾਨੀ ਅਤੇ ਅਸਿ.ਪ੍ਰੋ. ਸੁਖਮਨਪ੍ਰੀਤ ਕੌਰ ਵਲੋਂ ਬਹੁਤ ਬਾਰੀਕੀ ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਵਾਚਿਆ ਗਿਆ ਅਤੇ ਮਿਸ ਫ੍ਰੈਸ਼ਰ ਸਾਨੀਆ ਮਲਿਕ ,ਮਿਸ ਗਰੇਸਫੁੱਲ ਵਾਕ ਮਨਰੂਪ ਕੌਰ, ਮਿਸ ਰੇਡੀਐਂਟ ਸਮਾਇਲ ਸਨਦੀਪ ਕੌਰ ਨੂੰ ਚੁਣਿਆ ਗਿਆ। ਮੁੱਖ ਮਹਿਮਾਨ ਵਲੋਂ ਨਵੀਆਂ ਵਿਦਿਆਰਥਣਾਂ ਦਾ ਸਕੂਲ ਕੈਂਪਸ ਵਿਚ ਨਿੱਘਾ ਸਵਾਗਤ ਕੀਤਾ ਗਿਆ। ਇਸ ਪਾਰਟੀ ਦਾ ਵਧੀਆ ਢੰਗ ਨਾਲ ਪ੍ਰਬੰਧ ਕਰਨ ਲਈ ਸਕੂਲ ਦੇ ਪ੍ਰਬੰਧਕਾਂ ਲੈਕਚਰਾਰ ਨੀਲਿਮਾ, ਲੈਕਚਰਾਰ ਸੁਮਨਪ੍ਰੀਤ ਕੌਰ ਅਤੇ ਟੀਮ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਤੇ ਸਕੂਲ ਦੇ ਪ੍ਰਿੰ: ਅਮਨਦੀਪ ਕੌਰ ਮਾਨ ਅਤੇ ਕੋਆਰਡੀਨੇਟਰ ਪ੍ਰਿਅੰਕਾ ਕਪੂਰ ਵੀ ਸ਼ਾਮਿਲ ਸਨ। ਸਟੇਜ ਦਾ ਸੰਚਾਲਨ ਲੈਕਚਰਾਰ ਗੁਰਪ੍ਰੀਤ ਕੌਰ ਵਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ।ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਸਤਨਾਮ ਕੌਰ ਸੇਖੋਂ ਵਲੋਂ ਵੀ ਸਕੂਲ ਵਿਚ ਆਈਆਂ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਸੇਂਟ ਫਰਾਂਸਿਸ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਿਚ ਸੋਨ ਤਗਮੇ ਜਿੱਤੇ ਅਗਲੀ ਖ਼ਬਰ ਭਿੰਡੀ ਸੈਦਾਂ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।