21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ਼ਹੀਦ ਅਮਰਦੀਪ ਸਿੰਘ ਪੀ.ਐੱਮ ਸ੍ਰੀ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਮਜੀਠਾ ’ਚ ਪੜ੍ਹਦੀ ਕੁੜੀ ਨੇ ਨੀਟ ਪ੍ਰੀਖਿਆ ਪਾਸ ਕਰ ਕੇ ਸਰਕਾਰੀ ਮੈਡੀਕਲ ਕਾਲਜ ’ਚ ਕੀਤੀ ਥਾਂ ਪੱਕੀ

ਮਜੀਠਾ, 20 ਸਤੰਬਰ (ਮਨਿੰਦਰ ਸਿੰਘ ਸੋਖੀ)- ਸ਼ਹੀਦ ਅਮਰਦੀਪ ਸਿੰਘ ਪੀ. ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਵਿਚ 12ਵੀਂ ਕਲਾਸ ਪਾਸ ਕੀਤੀ ਇਕ ਕੁੜੀ ਨੇ ਨੈਸ਼ਨਲ ਪੱਧਰ ਦੀ ਨੀਟ ਪ੍ਰੀਖਿਆ ਦਿੱਤੀ ਜਿਸ ਵਿਚ ਉਸ ਨੇ 720 ਅੰਕਾਂ ਵਿਚੋਂ 506 ਅੰਕ ਲੈ ਕੇ ਪੰਜਾਬ ਵਿਚ 1096ਵਾਂ ਰੈਂਕ ਪ੍ਰਾਪਤ ਕੀਤਾ ਅਤੇ ਉਸ ਨੂੰ ਇਸ ਰੈਂਕ ਦੇ ਆਧਾਰ ’ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐੱਮ.

ਅਜੀਤ ਡੈਸਕ 21-09-2026
ਮਜੀਠਾ, 20 ਸਤੰਬਰ (ਮਨਿੰਦਰ ਸਿੰਘ ਸੋਖੀ)- ਸ਼ਹੀਦ ਅਮਰਦੀਪ ਸਿੰਘ ਪੀ.ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਵਿਚ 12ਵੀਂ ਕਲਾਸ ਪਾਸ ਕੀਤੀ ਇਕ ਕੁੜੀ ਨੇ ਨੈਸ਼ਨਲ ਪੱਧਰ ਦੀ ਨੀਟ ਪ੍ਰੀਖਿਆ ਦਿੱਤੀ ਜਿਸ ਵਿਚ ਉਸ ਨੇ 720 ਅੰਕਾਂ ਵਿਚੋਂ 506 ਅੰਕ ਲੈ ਕੇ ਪੰਜਾਬ ਵਿਚ 1096ਵਾਂ ਰੈਂਕ ਪ੍ਰਾਪਤ ਕੀਤਾ ਅਤੇ ਉਸ ਨੂੰ ਇਸ ਰੈਂਕ ਦੇ ਆਧਾਰ ’ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐੱਮ.ਬੀ.ਬੀ.ਐੱਸ. ਕੋਰਸ ਵਿਚ ਦਾਖਲਾ ਮਿਲ ਗਿਆ ਹੈ। ਹਰਨੂਰਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ/ਸਰਬਜੀਤ ਕੌਰ ਵਾਸੀ ਮਜੀਠਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਇਹ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਡਾਕਟਰ ਬਣੇਗੀ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰੇਗੀ। ਜਿਸ ’ਤੇ ਉਸ ਨੇ ਸ਼ੁਰੂ ਤੋਂ ਹੀ ਇਸ ਵਾਸਤੇ ਲਗਨ ਨਾਲ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਇਸ ਲਗਨ ਦੀ ਪੀ.ਐੱਮ ਸ੍ਰੀ ਸ. ਸ. ਸ. ਸਕੂਲ ਦੇ ਮਿਹਨਤੀ ਅਧਿਆਪਕਾਂ ਨੇ ਪਰਖ ਕੀਤੀ ਅਤੇ ਉਸਦੀ ਇਸ ਮਿਹਨਤ ਨੂੰ ਸਿਰੇ ਚੜ੍ਹਾਉਣ ਵਾਸਤੇ ਆਪਣਾ ਯੋਗਦਾਨ ਪਾਇਆ। ਮੈਡੀਕਲ ਕਾਲਜ ਵਿਚ ਦਾਖਲਾ ਮਿਲਣ ਤੋਂ ਬਾਅਦ ਉਹ ਆਪਣੇ ਸਕੂਲ ਵਿਚ ਆਪਣੇ ਮਿਹਨਤੀ ਅਧਿਆਪਕਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਆਈ ਜਿਸ ਤੇ ਸਕੂਲ ਪ੍ਰਿੰਸੀਪਲ ਕਵਲਜੀਤ ਸਿੰਘ ਅਤੇ ਸਮੂਹ ਸਟਾਫ ਨੇ ਉਸ ਦਾ ਮੂੰਹ ਮਿੱਠਾ ਕਰਵਾਕੇ ਉਸ ਨੂੰ ਵਧਾਈ ਦਿੱਤੀ। ਇਸ ਮੌਕੇ ਹਰਨੂਰਪ੍ਰੀਤ ਕੌਰ ਉਸ ਦੇ ਪਿਤਾ ਰਣਜੀਤ ਸਿੰਘ ਮਾਤਾ ਜੀ ਅਤੇ ਸਕੂਲ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਬ ਆਂਗਣਵਾੜੀ ਯੂਨੀਅਨ ਨੂੰ ਛੱਡ ਅਟਾਰੀ ਤੇ ਖਾਸਾ ਦੀਆਂ ਵਰਕਰਾਂ ‘ਆਲ ਪੰਜਾਬ ਮੁਲਾਜ਼ਮ ਯੂਨੀਅਨ’ ’ਚ ਸ਼ਾਮਿਲ ਅਗਲੀ ਖ਼ਬਰ ਸ਼ਮਸ਼ੇਰ ਸਿੰਘ ਮਟੀਆ ਭਾਜਪਾ ਦੇ ਸਰਕਲ ਓਠੀਆਂ ਦੇ ਯੂਥ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।