ਸੁਲਤਾਨਪੁਰ ਲੋਧੀ ਤੋਂ ਆਏ ਬਰਾਤ ਰੂਪੀ ਨਗਰ ਕੀਰਤਨ ਦਾ ਮਹਿਤਾ ਚੌਂਕ ਵਿਖੇ ਸੰਗਤਾਂ ਵਲੋਂ ਸਵਾਗਤ
ਚੌਂਕ ਮਹਿਤਾ, 17 ਸਤੰਬਰ (ਜਗਦੀਸ਼ ਸਿੰਘ ਬਮਰਾਹ)- ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਪਹੁੰਚਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਰੂਪੀ ਨਗਰ ਕੀਰਤਨ ਦੇ ਮਹਿਤਾ ਚੌਂਕ ਦੀ ਹਦੂਦ ਅੰਦਰ ਪੁੱਜਣ ’ਤੇ ਬਹੁਤ ਵੱਡੀ ਗਿਣਤੀ ਵਿਚ ਸੜਕ ਦੇ ਦੋਵੇਂ ਪਾਸੇ ਖੜੀਆਂ ਸੰਗਤਾਂ ਨੇ ਫੁੱਲ ਬਰਸਾ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਥਾਣਾ ਮਹਿਤਾ ਚੌਂਕ ਦੀ ਪੁਲਿਸ ਵਲੋਂ ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਕੌਰ ਦੀ ਅਗਵਾਈ ਹੇਠ ਹਥਿਆਰਬੰਦ ਸਲਾਮੀ ਦੇ ਕੇ ਪਾਲਕੀ ਸਾਹਿਬ ਦਾ ਸਤਿਕਾਰ ਕੀਤਾ।
ਸ
ਸੁਲਤਾਨਪੁਰ ਤੋਂ ਆਈ ਪਾਲਕੀ ਸਾਹਿਬ ਦਾ ਸਤਿਕਾਰ ਕਰਦੇ ਹੋਏ ਮਹਿਤਾ ਚੌਂਕ ਦੇ ਵਸਨੀਕ। ਤਸਵੀਰ : ਜਗਦੀਸ਼ ਸਿੰਘ ਬਮਰਾਹ
18-09-2026
ਚੌਂਕ ਮਹਿਤਾ, 17 ਸਤੰਬਰ (ਜਗਦੀਸ਼ ਸਿੰਘ ਬਮਰਾਹ)- ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਪਹੁੰਚਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਰੂਪੀ ਨਗਰ ਕੀਰਤਨ ਦੇ ਮਹਿਤਾ ਚੌਂਕ ਦੀ ਹਦੂਦ ਅੰਦਰ ਪੁੱਜਣ ’ਤੇ ਬਹੁਤ ਵੱਡੀ ਗਿਣਤੀ ਵਿਚ ਸੜਕ ਦੇ ਦੋਵੇਂ ਪਾਸੇ ਖੜੀਆਂ ਸੰਗਤਾਂ ਨੇ ਫੁੱਲ ਬਰਸਾ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਥਾਣਾ ਮਹਿਤਾ ਚੌਂਕ ਦੀ ਪੁਲਿਸ ਵਲੋਂ ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਕੌਰ ਦੀ ਅਗਵਾਈ ਹੇਠ ਹਥਿਆਰਬੰਦ ਸਲਾਮੀ ਦੇ ਕੇ ਪਾਲਕੀ ਸਾਹਿਬ ਦਾ ਸਤਿਕਾਰ ਕੀਤਾ। ਇਲਾਕੇ ਦੀਆਂ ਸੰਗਤਾਂ ਵਲੋਂ ਪਾਲਕੀ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਜਗ੍ਹਾ ਜਗ੍ਹਾ ਤੇ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ। ਇਸ ਮੌਕੇ ਨਗਰ ਕੀਰਤਨ ਦੇ ਨਾਲ ਚੱਲ ਰਹੇ ਜਥੇ: ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇ: ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਸ੍ਰੀ ਦਰਬਾਰ ਸਾਹਿਬ, ਚੇਤਨ ਸਿੰਘ ਜੰਡੂ ਐਡਵੋਕੇਟ ਰਜਿੰਦਰ ਸਿੰਘ, ਗੁਰਜੋਤ ਸਿੰਘ ਪਦਮ, ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਸ੍ਰੀ ਹਰਗੋਬਿੰਦਪੁਰ, ਪੀ. ਏ. ਸੁਖਦੇਵ ਸਿੰਘ ਰੋਮੀ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਆਦਿ ਤੋਂ ਇਲਾਵਾ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਲੋਂ ਭੇਜੇ ਗਏ ਜਥੇ: ਸੁਖਦੇਵ ਸਿੰਘ ਮੁੱਖ ਬੁਲਾਰਾ, ਭਾਈ ਬੋਹੜ ਸਿੰਘ, ਭਾਈ ਨਿਰਮਲ ਸਿੰਘ, ਸਰਪੰਚ ਕਸ਼ਮੀਰ ਸਿੰਘ ਕਾਲਾ, ਜਥੇ: ਜਤਿੰਦਰ ਸਿੰਘ ਲੱਧਾ ਮੁੰਡਾ, ਜਥੇ: ਰਾਜਬੀਰ ਸਿੰਘ ਉਦੋ ਨੰਗਲ, ਕੁਲਵੰਤ ਸਿੰਘ ਚੀਮਾ ਘੁਮਾਣ, ਹਰਪਾਲ ਸਿੰਘ ਰੰਗੜ ਨੰਗਲ, ਗੁਰਮੁਖ ਸਿੰਘ ਸਾਹਬਾ ,ਗੁਰਮੁਖ ਸਿੰਘ ਡੇਹਰੀਵਾਲ, ਮਨਦੀਪ ਸਿੰਘ ਸੋਨਾ, ਤਜਿੰਦਰ ਸਿੰਘ ਲਾਡੀ, ਸੁਖਰਾਜ ਸਿੰਘ ਕਾਹਲੋਂ, ਗ ੁਰਿੰਦਰ ਸਿੰਘ ਸਾਬਕਾ ਚੇਅਰਮੈਨ, ਜਰਮਨਜੀਤ ਸਿੰਘ ਜਿਲਾ ਪਰੀਸ਼ਦ ਮੈਂਬਰ, ਹਰਜਿੰਦਰ ਸਿੰਘ ਬਮਰਾਹ, ਦਲਜੀਤ ਸਿੰਘ, ਅਮਰੀਕ ਸਿੰਘ ਬਿੱਟਾ, ਬਲਜਿੰਦਰ ਸਿੰਘ ਪ੍ਰਧਾਨ, ਰਾਜਵਿੰਦਰ ਸਿੰਘ ਜੰਨਣਕੇ, ਚੇਅਰਮੈਨ ਸੁਖ ਰੰਧਾਵਾ, ਗੁਰਜਿੰਦਰ ਸਿੰਘ ਕੋਹਾਟ ਵਿੰਡ, ਡਾ: ਪਰਮਜੀਤ ਸਿੰਘ ਸੰਧੂ, ਭੁਪਿੰਦਰ ਸਿੰਘ ਡੀਲਕਸ, ਸਾਹਬੀ ਚੂਹੇਵਾਲ,ਅਮਰੀਕ ਸਿੰਘ ਕੋਹਾਟ ਪਿੰਡ, ਪ੍ਰਿੰਸ ਪੁਰਬਾ, ਹੀਰਾ ਸਿੰਘ ਬਰਫ ਵਾਲੇ, ਗੁਰਪ੍ਰੀਤ ਸਿੰਘ ਪੰਜਾਬ ਟੈਂਟ, ਵਿਜੇ ਤਨੇਜਾ, ਸਰਪੰਚ ਹਰਜਿੰਦਰ ਸਿੰਘ ਜੱਜ, ਅਵਤਾਰ ਸਿੰਘ ਆਰਿਆਂ ਵਾਲੇ, ਤਜਿੰਦਰ ਸਿੰਘ ਬੁੱਟਰ, ਹਰਗੋਪਾਲ ਸਿੰਘ, ਪ੍ਰਿੰ: ਸੁਖਵਿੰਦਰ ਸਿੰਘ ਧਾਲੀਵਾਲ ਮਾਸਟਰ ਜਸਵੰਤ ਸਿੰਘ ਪ੍ਰਧਾਨ ਸੁਖਵਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਡੀਲਕਸ, ਸ ਰਪੰਚ ਗੁਰਮੀਤ ਸਿੰਘ ਲੱਕੀ ਸਦਾਰੰਗ, ਸਤਪਾਲ ਸਿੰਘ ਚੂੰਗ, ਜੋਬਨ ਪ੍ਰੀਤ ਸਿੰਘ,ਪਰਮਿੰਦਰ ਸਿੰਘ ਬਮਰਾਹ, ਸਿਰਤਾਜ ਸਿੰਘ ਲੱਧਾ ਮੁੰਡਾ, ਮਾ: ਸੁ ਖਦੇਵ ਸਿੰਘ ਬੁੱਟਰ, ਗੁਰਵਿੰਦਰ ਸਿੰਘ ਇਲੈਕਟ੍ਰੀਸ਼ਨ ਅਤੇ ਹੋਰ ਬ ਹੁਤ ਸਾਰੀਆਂ ਸੰਗਤਾਂ ਮੌਜੂਦ ਸਨ।