15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬੀਬੀ ਮਨਜੀਤ ਕੌਰ ਸਾਬਕਾ ਸਰਪੰਚ ਲੋਹਗੜ ਨੂੰ ਸ਼ਰਧਾਂਲੀਆਂ

ਰਈਆ, 14 ਸਤੰਬਰ (ਸ਼ਰਨਬੀਰ ਸਿੰਘ ਕੰਗ) ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਅਤੇ ਜੁਝਾਰੂ ਅਕਾਲੀ ਆਗੂ ਬੀਬੀ ਮਨਜੀਤ ਕੌਰ ਸਾਬਕਾ ਸਰਪੰਚ ਲੋਹਗੜ ਜਿਨ੍ਹਾਂ ਦਾ ਬੀਤੇ ਦਿਨੀ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ।

ਅਜੀਤ ਡੈਸਕ 15-09-2026
ਰਈਆ, 14 ਸਤੰਬਰ (ਸ਼ਰਨਬੀਰ ਸਿੰਘ ਕੰਗ) ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਅਤੇ ਜੁਝਾਰੂ ਅਕਾਲੀ ਆਗੂ ਬੀਬੀ ਮਨਜੀਤ ਕੌਰ ਸਾਬਕਾ ਸਰਪੰਚ ਲੋਹਗੜ ਜਿਨ੍ਹਾਂ ਦਾ ਬੀਤੇ ਦਿਨੀ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿਚ ਜਗਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਦਲਬੀਰ ਸਿੰਘ ਟੌਂਗ ਹਲਕਾ ਵਿਧਾਇਕ, ਮਨਜਿੰਦਰ ਸਿੰਘ ਕੰਗ, ਜਥੇ: ਬਲਜੀਤ ਸਿੰਘ ਜਲਾਲ ਉਸਮਾ, ਮਨਜੀਤ ਸਿੰਘ ਮੰਨਾ, ਸੰਤੋਖ ਸਿੰਘ ਭਲਾਈਪੁਰ ਚਾਰੇ ਸਾਬਕਾ ਵਿਧਾਇਕ, ਬੀਬੀ ਜਗੀਰ ਕੌਰ ਔਜਲਾ ਮਾਤਾ ਗੁਰਜੀਤ ਸਿੰਘ ਔਜਲਾ ਐਮ ਪੀ ਅੰਮ੍ਰਿਤਸਰ,ਜਥੇਦਾਰ ਸੁੱਚਾ ਸਿੰਘ ਧੂਲਕਾ, ਪੂਰਨ ਸਿੰਘ ਖਿਲਚੀਆਂ, ਜਰਨੈਲ ਸਿੰਘ ਕੋਟ ਮਹਿਤਾਬ ਆਦਿ ਆਗੂਆਂ ਨੇ ਬੀਬੀ ਮਨਜੀਤ ਕੌਰ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ, ਪਿੰਡ, ਸਮਾਜ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਮਹਿੰਦਰ ਸਿੰਘ ਕਲੇਰ ਪਤੀ, ਹਿੰਮਤਬੀਰ ਸਿੰਘ ਕਲੇਰ, ਨਵਦੀਪ ਕੌਰ ਕਲੇਰ,ਪੰਜਾਬਬੀਰ ਸਿੰਘ ਕਲੇਰ,ਕਵਰਦੀਪ ਕੌਰ, ਹਰਮਨਪ੍ਰੀਤ ਸਿੰਘ ਸਾਰੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਰਮਜੀਤ ਸਿੰਘ ਫੇਰੂਮਾਨ ਪੀ. ਏ. ਵਿਧਾਇਕ ਟੌਂਗ, ਅਵਤਾਰ ਸਿੰਘ ਚੀਫ ਉਮਰਾਨੰਗਲ,ਨਿਰਮਲ ਸਿੰਘ ਬਿੱਲੂ ਸਰਕਲ ਪ੍ਰਧਾਨ, ਦਿਆਲ ਸਿੰਘ ਖਿਲਚੀਆਂ ਪ੍ਰਧਾਨ ਐੱਸ. ਸੀ. ਵਿੰਗ, ਜਰਮਨਜੀਤ ਸਿੰਘ ਬਾਠ, ਡਾਕਟਰ ਗੁਰਬਿੰਦਰ ਸਿੰਘ ਕਲੇਰ, ਬੋਬੀ ਪਹਿਲਵਾਨ ਲੋਹਗੜ, ਪਰਮਿੰਦਰ ਪਾਲ ਸਿੰਘ ਸੈਕਟਰੀ,ਆਧਿਆਪਕ ਆਗੂ ਮਾਸਟਰ ਕੇਵਲ ਸਿੰਘ ਲੋਹਗੜ, ਜਥੇ: ਮੋਹਨ ਸਿੰਘ ਬੁਟਾਰੀ, ਸਰਪੰਚ ਗੁਰਮੁਖ ਸਿੰਘ ਦਨਿਆਲ, ਪਤਵਿੰਦਰ ਸਿੰਘ ਭੰਗੂ ਪਟਵਾਰੀ,ਮਨਜੀਤ ਸਿੰਘ ਭੰਗੂ ਥਾਣੇਦਾਰ, ਦਵਿੰਦਰ ਸਿੰਘ ਭੰਗੂ, ਭੋਲਾ ਬੁਟਾਰੀ ਪੰਜਾਬ ਪੁਲਿਸ, ਜਸਪਾਲ ਸਿੰਘ ਸਰਪੰਚ ਨਿਰੰਜਨਪੁਰ,ਨੰਬਰਦਾਰ ਕਿਰਪਾਲ ਸਿੰਘ ਨਿਰੰਜਨਪੁਰ, ਬਿਕਰਮਜੀਤ ਸਿੰਘ ਸ਼ਾਹ ਮੈਨੇਜਰ ਮਾਰਕੀਟਿੰਗ ਸੋਸਾਇਟੀ ਰਈਆ, ਸੁਰਿੰਦਰ ਸਿੰਘ ਮਾਰਕੀਟਿੰਗ ਸੋਸਾਇਟੀ ਰਈਆ, ਦਲਜੀਤ ਸਿੰਘ ਸੰਧੂ, ਅਮਰਜੀਤ ਸਿੰਘ ਫੇਰੂਮਾਨ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਹੰਸਰਾਜ ਸਿੰਘ ਧਿਆਨਪੁਰ, ਹਰਜਿੰਦਰ ਸਿੰਘ ਜਿੰਦਾ ਲੋਹਗੜ, ਗੁਰਨਾਮ ਸਿੰਘ ਲੋਹਗੜ, ਡਾ: ਜਨਕਰਾਜ ਰਈਆ, ਨਾਟੀ ਰਈਆ, ਗੁਰਭੇਜ ਸਿੰਘ, ਪ੍ਰਤਾਪ ਸਿੰਘ, ਗੁਰਦਿਆਲ ਸਿੰਘ, ਰਾਜਵਿੰਦਰ ਸਿੰਘ, ਜਸਵੰਤ ਸਿੰਘ ਸਰਪੰਚ ਧਰਦੇਓ, ਮੱਸਾ ਸਿੰਘ, ਹੈਡ ਮਿਸਿਜ ਸ਼੍ਰੀਮਤੀ ਪ੍ਰਦੀਪ ਕੌਰ ਕਲੇਰ ਲੋਹਗੜ, ਬੀਬੀ ਜਸਬੀਰ ਕੌਰ ਲੋਹਗੜ, ਮਨਜੀਤ ਕੌਰ ਕਲੇਰ,ਪ੍ਰਗਟ ਸਿੰਘ ਫਤੂਵਾਲ, ਕੁਲਵਿੰਦਰ ਸਿੰਘ ਬਾਣੀਆ, ਗੁਰਮੀਤ ਸਿੰਘ ਵਡਾਲਾ, ਗੁਰਜੀਤ ਕੌਰ ਅਤੇ ਹੋਰ ਬਹੁਤ ਸਾਰੇ ਪਿੰਡ, ਇਲਾਕੇ ਦੇ ਲੋਕ ਅਤੇ ਬਹੁਤ ਸਾਰੇ ਰਿਸ਼ਤੇਦਾਰ ਹਾਜਰ ਸਨ। ਇਸ ਮੌਕੇ ਮਹਿੰਦਰ ਸਿੰਘ ਨੂੰ ਮਨਜਿੰਦਰ ਸਿੰਘ ਕੰਗ, ਬਲਜੀਤ ਸਿੰਘ ਜਲਾਲ ਉਸਮਾ, ਮਨਜੀਤ ਸਿੰਘ ਮੰਨਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮੰਚ ਦਾ ਸੰਚਾਲਨ ਜਰਨੈਲ ਸਿੰਘ ਕੋਟ ਮਹਿਤਾਬ ਨੇ ਕੀਤਾ। ਅੰਤ ਮਹਿੰਦਰ ਸਿੰਘ ਕਲੇਰ ਨੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਨਸ਼ਾ ਮੁਕਤੀ ਮੋਰਚਾ ਵਲੋਂ ਲੋਕਾਂ ਨੂੰ ਨਸ਼ਾ ਨਾ ਕਰਨ ਸੰਬੰਧੀ ਕੀਤਾ ਪ੍ਰੇਰਿਤ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਸਬੰਧੀ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।