15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੜਕ ਹਾਦਸੇ ਵਿਚ ਅਜਨਾਲਾ ਦੇ ਨੌਜਵਾਨ ਦੀ ਦਰਦਨਾਕ ਮੌਤ

ਅਜਨਾਲਾ/ਹਰਸ਼ਾ ਛੀਨਾ, 14 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਕੜਿਆਲ)-ਬੀਤੀ ਦੇਰ ਸ਼ਾਮ ਰਾਜਾਸਾਂਸੀ ਤੋਂ ਆਪਣਾ ਕੰਮ ਨਿਪਟਾ ਕੇ ਅਜਨਾਲਾ ਵਾਪਸ ਆ ਰਹੇ ਇੱਕ ਮਿਹਨਤੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ।

ਹਾਦਸੇ ’ਚ ਨੁਕਸਾਨਿਆ ਮੋਟਰਸਾਈਕਲ ਤੇ ਅਰਵਿੰਦਰ ਸਿੰਘ ਦੀ ਫਾਈਲ ਤਸਵੀਰ। ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ 15-09-2026
ਅਜਨਾਲਾ/ਹਰਸ਼ਾ ਛੀਨਾ, 14 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਕੜਿਆਲ)-ਬੀਤੀ ਦੇਰ ਸ਼ਾਮ ਰਾਜਾਸਾਂਸੀ ਤੋਂ ਆਪਣਾ ਕੰਮ ਨਿਪਟਾ ਕੇ ਅਜਨਾਲਾ ਵਾਪਸ ਆ ਰਹੇ ਇੱਕ ਮਿਹਨਤੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਗੁਰਵਿੰਦਰ ਸਿੰਘ ਗੋਰਾ ਸੱਗੂ ਨੇ ਦੱਸਿਆ ਕਿ ਅਰਵਿੰਦਰ ਸਿੰਘ ਰਾਜਾਸਾਂਸੀ ਵਿਖੇ ਇਕ ਨਵੀਂ ਬਣ ਰਹੀ ਕੋਠੀ ਵਿਚ ਬਿਜਲੀ ਦਾ ਕੰਮ ਮੁਕੰਮਲ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਕੁੱਕੜਾਂਵਾਲਾ ਨੇੜੇ ਪੁੱਜਾ ਤਾਂ ਹਨੇਰਾ ਹੋਣ ਕਾਰਨ ਸੜਕ ’ਤੇ ਖੜ੍ਹੀ ਲੈਂਟਰ ਮਸ਼ੀਨ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ। ਹਾਦਸੇ ਵਿਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅਰਵਿੰਦਰ ਸਿੰਘ ਦੇ ਦੋ ਬੱਚੇ ਹਨ ਅਤੇ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰ ਰਿਹਾ ਸੀ। ਉਸ ਦੀ ਬੇਵਕਤੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਅਰਵਿੰਦਰ ਸਿੰਘ ਗੁਰੂ ਘਰ ਦੀ ਸੇਵਾ ਵਿਚ ਵੀ ਸਰਗਰਮੀ ਨਾਲ ਯੋਗਦਾਨ ਪਾਉਂਦਾ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਅਜਨਾਲਾ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉਧਰ ਅੱਜ ਦੁਪਹਿਰ ਸਮੇਂ ਅਰਵਿੰਦਰ ਸਿੰਘ ਦਾ ਸਿਵਲ ਹਸਪਤਾਲ ਅਜਨਾਲਾ ਤੋਂ ਪੋਸਟਮਾਰਟਮ ਹੋਣ ਉਪਰੰਤ ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਦੀ ਗਰਾਉਂਡ ਨਜ਼ਦੀਕ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਚੈਂਪੀਅਨਸ਼ਿਪ ਦੇ ਹੋਏ ਜ਼ਬਰਦਸਤ ਮੁਕਾਬਲੇ ਅਗਲੀ ਖ਼ਬਰ ਇੰਟਰਨੈਸ਼ਨਲ ਫਤਹਿ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਐਜੂਕੇਸ਼ਨ ਆਈਕੋਨ ਆਫ ਦਾ ਯੀਅਰ 2026 ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।