15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆਪ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰੋਂ ਦਿਨ-ਦਿਹਾੜੇ ਐਕਟਿਵਾ ਸਕੂਟਰੀ ਲੈ ਕੇ ਲੁਟੇਰਾ ਫ਼ਰਾਰ

ਟਾਂਗਰਾ, 14 ਸਤੰਬਰ (ਹਰਜਿੰਦਰ ਸਿੰਘ ਕਲੇਰ)- ਹੁਣ ਤਾਂ ਘਰਾਂ ਦੀ ਚਾਰਦੀਵਾਰੀ ਅੰਦਰ ਖੜ੍ਹੇ ਵਾਹਨ ਵੀ ਸੁਰੱਖਿਅਤ ਨਹੀਂ ਰਹੇ। ਅਜਿਹਾ ਹੀ ਮਾਮਲਾ ਆਮ ਆਦਮੀ ਪਾਰਟੀ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਪਿੰਡ ਟਾਂਗਰਾ ਦੇ ਘਰ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦਿਨ-ਦਿਹਾੜੇ ਘਰ ਦੇ ਅੰਦਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਿਆ।

ਸਕੂਟਰੀ ਚੋਰੀ ਕਰਦੇ ਵਿਅਕਤੀ ਦੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਤਸਵੀਰ । ਤਸਵੀਰ : ਹਰਜਿੰਦਰ ਸਿੰਘ ਕਲੇਰ 15-09-2026
ਟਾਂਗਰਾ, 14 ਸਤੰਬਰ (ਹਰਜਿੰਦਰ ਸਿੰਘ ਕਲੇਰ)- ਹੁਣ ਤਾਂ ਘਰਾਂ ਦੀ ਚਾਰਦੀਵਾਰੀ ਅੰਦਰ ਖੜ੍ਹੇ ਵਾਹਨ ਵੀ ਸੁਰੱਖਿਅਤ ਨਹੀਂ ਰਹੇ। ਅਜਿਹਾ ਹੀ ਮਾਮਲਾ ਆਮ ਆਦਮੀ ਪਾਰਟੀ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਪਿੰਡ ਟਾਂਗਰਾ ਦੇ ਘਰ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦਿਨ-ਦਿਹਾੜੇ ਘਰ ਦੇ ਅੰਦਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਸੰਬੰਧੀ ਸਰਪੰਚ ਲਖਵਿੰਦਰ ਕੌਰ ਚਾਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਿਸੇ ਝਗੜੇ ਦੇ ਫ਼ੈਸਲੇ ਸੰਬੰਧੀ ਬਾਹਰ ਗਈ ਹੋਈ ਸੀ। ਘਰ ਵਿਚ ਉਸ ਦੇ ਪਤੀ ਇਕਬਾਲ ਸਿੰਘ, ਲੜਕੀ ਸਿਮਰਨਜੀਤ ਕੌਰ ਅਤੇ ਘਰੇਲੂ ਕੰਮ ਕਰਨ ਵਾਲੀ ਲੜਕੀ ਮੌਜੂਦ ਸਨ। ਇਸ ਦੌਰਾਨ ਇਕ ਮੋਨਾ ਵਿਅਕਤੀ ਰੇਕੀ ਕਰਨ ਦੇ ਮਕਸਦ ਨਾਲ ਘਰ ਆਇਆ ਅਤੇ ਲੜਕੀ ਨੂੰ ਪੁੱਛਿਆ ਕਿ ਸਰਪੰਚ ਕਿੱਥੇ ਹਨ। ਲੜਕੀ ਵਲੋਂ ਸਰਪੰਚ ਦੇ ਬਾਹਰ ਜਾਣ ਬਾਰੇ ਦੱਸਣ ’ਤੇ ਉਹ ਵਿਅਕਤੀ ਵਾਪਸ ਚਲਾ ਗਿਆ। ਸਰਪੰਚ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਕਤ ਵਿਅਕਤੀ ਮੁੜ ਘਰ ਆਇਆ ਅਤੇ ਘਰ ਅੰਦਰ ਖੜ੍ਹੀ ਐਕਟਿਵਾ ਸਕੂਟਰੀ ਦੀ ਚਾਬੀ ਉਸ ਵਿਚ ਹੀ ਲੱਗੀ ਹੋਣ ਦਾ ਫ਼ਾਇਦਾ ਉਠਾਉਂਦਿਆਂ ਸਕੂਟਰੀ ਸਟਾਰਟ ਕਰਕੇ ਘਰੋਂ ਬਾਹਰ ਨਿਕਲ ਗਿਆ। ਸਰਪੰਚ ਲਖਵਿੰਦਰ ਕੌਰ ਚਾਹਲ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਚੌਕੀ ਟਾਂਗਰਾ ਵਿਖੇ ਦੇ ਦਿੱਤੀ ਗਈ ਹੈ।
ਪਿਛਲੀ ਖ਼ਬਰ ਕਾਂਗਰਸ ਦੇ ਪੰਜਾਬ ’ਚ ਹੁਣ ਨਹੀਂ ਚੱਲਣਗੇ ਝੂਠੇ ਵਾਅਦੇ – ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕਰਵਾਏ ਜਨਰਲ ਇਜਲਾਸ ਵਿਚ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।