13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਹੋਏ ਜ਼ਬਰਦਸਤ ਮੁਕਾਬਲੇ

ਚੌਂਕ ਮਹਿਤਾ, 12 ਸਤੰਬਰ (ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਸੀ. ਬੀ.

ਅਜੀਤ ਡੈਸਕ 13-09-2026
ਚੌਂਕ ਮਹਿਤਾ, 12 ਸਤੰਬਰ (ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਸੀ.ਬੀ.ਐੱਸ. ਈ. ਨੌਰਥ ਜੋਨ ਟੂ ਦੇ ਹਾਕੀ ਮੈਚ ਲਗਾਤਾਰ ਖਾਲਸਾ ਅਕੈਡਮੀ ਦੀ ਗਰਾਊਂਡਾ ਵਿਚ ਖੇਡੇ ਜਾ ਰਹੇ ਹਨ। ਇਸ ਖੇਡ ਸਮਾਰੋਹ ਦੇ ਤੀਸਰੇ ਦਿਨ ਖਾਲਸਾ ਅਕੈਡਮੀ ਮਹਿਤਾ ਦੀਆਂ ਵੱਖ-ਵੱਖ ਗਰਾਊਂਡਾਂ ਵਿਚ ਕੁੱਲ 12 ਹਾਕੀ ਦੇ ਮੈਚ ਖੇਡੇ ਗਏ। ਜਿਨ੍ਹਾਂ ਵਿਚੋਂ ਅੰਡਰ- 14 ਦੀਆਂ ਟੀਮਾਂ ’ਚੋਂ ਚੰਦਨ ਬਾਲ ਵਿਕਾਸ ਸਕੂਲ ਅਤੇ ਸੈਂਟ ਸੋਲਜਰ ਸਕੂਲ , ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਅਤੇ ਗੁਰੂ ਬ੍ਰਹਮਾਨੰਦ ਸਕੂਲ ਵਿਚਕਾਰ ਜਬਰਦਸਤ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਨੇ ਇਹ ਮੈਚ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਅੰਡਰ 17 ਦੇ ਮੈਚ ਵਿਚੋਂ ਚੰਦਨ ਬਾਲ ਵਿਕਾਸ ਅਤੇ ਰਾਮ ਪ੍ਰਸਾਦ ਡੀ.ਏ. ਵੀ. ਸਕੂਲ ਵਿਚਕਾਰ ਮੈਚ ਖੇਡਿਆ ਗਿਆ । ਇਸ ਦੌਰਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ, ਸ਼ਹੀਦ ਦਰਸ਼ਨ ਸਕੂਲ, ਆਰ. ਪੀ.ਐੱਸ. ਸੀਨੀਅਰ ਸੈਕੰਡਰੀ ਸਕੂਲ, ਗੰਗਾ ਇੰਟਰਨੈਸ਼ਨਲ ਸਕੂਲ, ਸ਼ਹੀਦ ਦਰਸ਼ਨ ਅਤੇ ਗੁਰੂ ਬ੍ਰਹਮਾਨੰਦ ਸੀਨੀਅਰ ਸੈਕੰਡਰੀ ਸਕੂਲ ਨੇ ਵਿਰੋਧੀ ਟੀਮਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਮੈਚ ਖੇਡ ਰਹੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਖਾਲਸਾ ਅਕੈਡਮੀ ਦੇ ਡਾਇਰੈਕਟਰ/ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ, ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਦਸ਼ਮੇਸ਼ ਸੰਸਥਾਵਾਂ ਦੇ ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਸਕੂਲ ਕੋਚ ਮਨਮੀਤ ਸਿੰਘ, ਸਚਿਨ ਕੁਮਾਰ, ਦਮਨਪ੍ਰੀਤ ਸਿੰਘ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਪਿਛਲੀ ਖ਼ਬਰ ਮੰਤਰੀ ਈ. ਟੀ. ਓ. ਦਾ ਘਿਰਾਓ ਕਰਨ ਲਈ ਰਈਆ ਤੋਂ ਕਾਫਲਾ ਹਲਕਾ ਇੰਚਾਰਜ ਖਾਨਪੁਰ ਦੀ ਅਗਵਾਈ ’ਚ ਗਿਆ ਅਗਲੀ ਖ਼ਬਰ ਮੁੱਦਾ ਬਿਜਲੀ ਦੇ 10 ਘੰਟਿਆਂ ਦੇ ਲੰਮੇ ਕੱਟਾਂ ਦਾ ਨਿਊ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਵੱਲ੍ਹਾ ਵਲੋਂ ਸਰਕਾਰ ਖਿਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।