11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਚਿਨ ਪਾਇਲਟ ਨੂੰ ਇੰਚਾਰਜ ਲਾਉਣ ਨਾਲ ਕਾਂਗਰਸ ’ਚ ਨਵੀਂ ਉਮੀਦ ਦੀ ਕਿਰਨ ਜਾਗੀ –ਭਗਵੰਤ ਪਾਲ ਸੱਚਰ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ

ਜੇਠੂਵਾਲ, 10 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਕਾਂਗਰਸ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵਲੋਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕਰਨ ’ਤੇ ਜਿਥੇ ਰਾਹੁਲ ਗਾਂਧੀ ਅਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਥੇ ਕਿਹਾ ਕਿ ਸ੍ਰੀ ਪਾਇਲਟ ਦੀ ਨਿਯੁਕਤੀ ਨਾਲ ਕਾਂਗਰਸ ਪਾਰਟੀ ਵਿਚ ਇਕ ਨਵੀਂ ਆਸ ਦੀ ਕਿਰਨ ਜਾਗੇਗੀ ਅਤੇ ਪਾਰਟੀ ਹੋਰ ਮਜਬੂਤ ਹੋਵੇਗੀ । ਪੰਜਾਬ ਦੀ ਜਿੱਤ ਸਿਰਫ਼ ਪੰਜਾਬ ਦੀ ਜਿੱਤ ਨਹੀਂ ਹੋਵੇਗੀ, ਇਹ ਦੇਸ਼ ਵਿਚ ਕਾਂਗਰਸ ਦੀ ਵਾਪਸੀ ਦਾ ਵੀ ਇਕ ਮਹੱਤਵਪੂਰਨ ਸੰਦੇਸ਼ ਹੈ ਤੇ ਮਜੀਠਾ ਹਲਕੇ ਦਾ ਸਮੁੱਚਾ ਕਾਂਗਰਸੀ ਪਰਿਵਾਰ ਸਚਿਨ ਪਾਇਲਟ ਨੂੰ ਹਰ ਪੱਖੋਂ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹਨ ।

ਅਜੀਤ ਡੈਸਕ 11-09-2026
ਜੇਠੂਵਾਲ, 10 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਕਾਂਗਰਸ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵਲੋਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕਰਨ ’ਤੇ ਜਿਥੇ ਰਾਹੁਲ ਗਾਂਧੀ ਅਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਥੇ ਕਿਹਾ ਕਿ ਸ੍ਰੀ ਪਾਇਲਟ ਦੀ ਨਿਯੁਕਤੀ ਨਾਲ ਕਾਂਗਰਸ ਪਾਰਟੀ ਵਿਚ ਇਕ ਨਵੀਂ ਆਸ ਦੀ ਕਿਰਨ ਜਾਗੇਗੀ ਅਤੇ ਪਾਰਟੀ ਹੋਰ ਮਜਬੂਤ ਹੋਵੇਗੀ । ਪੰਜਾਬ ਦੀ ਜਿੱਤ ਸਿਰਫ਼ ਪੰਜਾਬ ਦੀ ਜਿੱਤ ਨਹੀਂ ਹੋਵੇਗੀ, ਇਹ ਦੇਸ਼ ਵਿਚ ਕਾਂਗਰਸ ਦੀ ਵਾਪਸੀ ਦਾ ਵੀ ਇਕ ਮਹੱਤਵਪੂਰਨ ਸੰਦੇਸ਼ ਹੈ ਤੇ ਮਜੀਠਾ ਹਲਕੇ ਦਾ ਸਮੁੱਚਾ ਕਾਂਗਰਸੀ ਪਰਿਵਾਰ ਸਚਿਨ ਪਾਇਲਟ ਨੂੰ ਹਰ ਪੱਖੋਂ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹਨ । ਇਸ ਮੌਕੇ ਨਵਦੀਪ ਸਿੰਘ ਸੋਨਾ ਮਜੀਠਾ, ਪਲਵਿੰਦਰ ਸਿੰਘ ਵਿਰਕ, ਸੁਰੇਸ਼ ਕੁਮਾਰ, ਰਣਜੀਤ ਸਿੰਘ ਰਾਣਾ, ਡਾਸੁਖਵਿੰਦਰ ਸਿੰਘ, ਸੁਲੱਖਣ ਸਿੰਘ, ਮੋਹਨ ਸਿੰਘ, ਸੰਤੋਖ ਸਿੰਘ ਰੰਧਾਵਾ ਹੱਟੀ ਵਾਲਾ, ਡਾ ਕੁਲਵਿੰਦਰ ਸਿੰਘ ਭੋਆ ਆਦਿ ਸ਼ਾਮਿਲ ਸਨ
ਪਿਛਲੀ ਖ਼ਬਰ 24 ਦੀ ‘ਪੰਜਾਬ ਬਚਾਓ ਰੈਲੀ’ ਵਿਰੋਧੀਆਂ ਦੇ ਮੂੰਹ ਕਰੇਗੀ ਬੰਦ– ਜੋਧ ਸਿੰਘ ਸਮਰਾ ਅਗਲੀ ਖ਼ਬਰ — ਲੋਪੋਕੇ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਧੂਮ— ਕਬੱਡੀ, ਅਥਲੈਟਿਕਸ, ਵਾਲੀਬਾਲ ਅਤੇ ਖੋ-ਖੋ ਦੇ ਮੁਕਾਬਲਿਆਂ ਨੇ ਬੰਨ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।