ਝੋਨੇ ਦੀ ਸਰਕਾਰੀ ਖਰੀਦ ਜਲਦੀ ਸ਼ੁਰੂ ਕਰਵਾਈ ਜਾਵੇ– ਡਾ: ਸਤਨਾਮ ਸਿੰਘ ਅਜਨਾਲਾ
ਰਈਆ, 10 ਸਤੰਬਰ (ਸ਼ਰਨਬੀਰ ਸਿੰਘ ਕੰਗ)-ਅਨਾਜ ਮੰਡੀ ਰਈਆ ਵਿਖੇ ਝੋਨੇ ਆਮਦ ਜੋਰਾਂ ਤੇ ਹੈ ਪਰ ਸਰਕਾਰੀ ਖ੍ਰੀਦ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਦੋਵੇ ਪ੍ਰੇਸ਼ਾਨ ਹਨ। ਅੱਜ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਅਤੇ ਉਨ੍ਹਾਂ ਨਾਲ ਆਏ ਕਿਸਾਨਾਂ ਦੇ ਵਫਦ ਨੇ ਅਨਾਜ ਮੰਡੀ ਰਈਆ ਦਾ ਦੌਰਾ ਕਰਨ ਉਪਰੰਤ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲਿਆ ।
ਅਜੀਤ ਡੈਸਕ
11-09-2026