06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਦੇ ਕੇ ਚੰਗੇ ਮੁਕਾਮ ’ਤੇ ਪਹੁੰਚਾਉਂਦੇ-ਚੇਅਰਮੈਨ ਕੈਲਾਸ਼ ਸ਼ਰਮਾ, ਐੱਸ. ਐੱਚ. ਓ. ਸੁਮਨਪ੍ਰੀਤ ਫੈਲੋਰੈਂਸ ਇੰਟਰਨੈਸ਼ਨਲ ਸਕੂਲ ’ਚ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੀਤਾ ਸਨਮਾਨਿਤ

ਜੇਠੂਵਾਲ, 5 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਫੈਲੋਰੈਂਸ ਇੰਟਰਨੈਸ਼ਨਲ ਸਕੂਲ ’ਚ ਮਨਾਏ ਅਧਿਆਪਕ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੁੱਜੇ ਮੁੱਖ ਮਹਿਮਾਨ ਐੱਸ.

ਅਜੀਤ ਡੈਸਕ 06-09-2026
ਜੇਠੂਵਾਲ, 5 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਫੈਲੋਰੈਂਸ ਇੰਟਰਨੈਸ਼ਨਲ ਸਕੂਲ ’ਚ ਮਨਾਏ ਅਧਿਆਪਕ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੁੱਜੇ ਮੁੱਖ ਮਹਿਮਾਨ ਐੱਸ. ਐੱਚ. ਓ. ਵੇਰਕਾ ਸੁਮਨਪ੍ਰੀਤ ਕੌਰ ਦਾ ਸਕੂਲ ਦੇ ਚੇਅਰਮੈਨ ਕੈਲਾਸ਼ ਸ਼ਰਮਾ, ਰਾਹੁਲ ਸ਼ਰਮਾ ਤੇ ਜਾਣਵੀ ਸਰਮਾ, ਪ੍ਰਿੰਸੀਪਲ ਡਾ . ਕੰਵਲਬੀਰ ਕੌਰ ਮਾਹਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੁਮਨਪ੍ਰੀਤ ਕੌਰ ਨੇ ਅਧਿਆਪਕ ਦਿਵਸ ’ਤੇ ਵਧਾਈ ਸੰਦੇਸ਼ ਦਿੰਦਿਾਂ ਕਿਹਾ ਕਿ ਅਧਿਆਪਕ ਜੋ ਕਿ ਵਿਦਿਆਰਥੀਆਂ ਦੇ ਦੂਸਰੇ ਮਾਪੇ ਹੁੰਦੇ ਹਨ ਜੋ ਕਿ ਉਨ੍ਹਾਂ ਨੂੰ ਉਚੇਰੀ ਵਿੱਦਿਆ ਦੇ ਕੇ ਚੰਗੇ ਮੁਕਾਮ ’ਤੇ ਪੰਹਚਾਉਣ ਲਈ ਉਨ੍ਹਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਅਧਿਆਪਕ ਸਮਾਜ ਅਤੇ ਰਾਸ਼ਟਰ ਦੇ ਨਿਰਮਾਤਾ ਹਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਸਤਿਕਾਰ ਕਰਨ ਦੇ ਨਾਲ ਨਾਲ ਉਨ੍ਹਾਂ ਤੋ ਪ੍ਰੇਰਨਾ ਲੈ ਕੇ ਜੀਵਨ ਵਿਚ ਸਫਲਤਾ ਹਾਸਿਲ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਇਸ ਮੌਕੇ ਰਾਹੁਲ ਸ਼ਰਮਾ, ਜਾਨਵੀ ਸ਼ਰਮਾ, ਅਮਿਤ ਸ਼ਰਮਾ, ਰੰਜਨਾ ਜੋਸ਼ੀ, ਅਮਨਦੀਪ ਕੌਰ, ਹਰਪ੍ਰੀਤ ਕੌਰ, ਪ੍ਰੋਮਿਲਾ, ਸੀਮਾ ਸ਼ਰਮਾ, ਸਰਬਜੀਤ ਕੌਰ, ਤਾਨੀਆ, ਸੋਨਿਕਾ, ਨਵਜੋਤ ਕੌਰ, ਰੇਨੂੰ ਗੀਤਾ, ਉਜਾਲਾ, ਅੰਮ੍ਰਿਤ ਵਰਮਾ ਸਮੇਤ ਸਕੂਲ ਦਾ ਸਮੂਹ ਸਟਾਫ ਸ਼ਾਮਲ ਸੀ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਨਾਲ ਕੀਤਾ ਵਿਸ਼ਵਾਸਘਾਤ-ਬੋਨੀ ਅਜਨਾਲਾ ਅਗਲੀ ਖ਼ਬਰ ਈਟੀਓ ਵਲੋਂ ਬਾਬਾ ਜੀਵਨ ਸਿੰਘ ਜੀ ਦੀ ਯਾਦ ’ਚ ਬਣੇ ਗੇਟ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।