02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬੀ.ਸੀ.ਏ. ਤੇ ਬੀ.ਕਾਮ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਮਾਰੀਆਂ ਮੱਲਾਂ

ਚੌਂਕ ਮਹਿਤਾ,1 ਸਤੰਬਰ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)- ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਚੌਂਕ ਦੇ ਬੀ. ਸੀ.

ਅਜੀਤ ਡੈਸਕ 02-09-2026
ਚੌਂਕ ਮਹਿਤਾ,1 ਸਤੰਬਰ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)- ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਚੌਂਕ ਦੇ ਬੀ.ਸੀ.ਏ. ਤੇ ਬੀ. ਕਾਮ ਦੇ ਨਤੀਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨ ਕੀਤੇ ਗਏ। ਜਿਸ ਵਿਚ ਵਿਦਿਆਰਥੀਆਂ ਦੀ ਮਿਹਨਤ ਸਦਕਾ ਨਤੀਜੇ ਸੌ ਫੀਸਦੀ ਰਹੇ । ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਰੋਸ਼ਨੀ ਨੇ 80%, ਦਮਨਪ੍ਰੀਤ ਕੌਰ ਨੇ 77% ਅਤੇ ਅਭੀਜੋਤ ਕੌਰ ਨੇ 75% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਬੀ. ਕਾਮ ਦੀ ਹਰਲੀਨ ਕੌਰ ਨੇ 80%, ਨਵਦੀਪ ਕੌਰ ਨੇ 79%, ਸੁਮਨਪ੍ਰੀਤ ਕੌਰ, ਸਿਮਰਨਪ੍ਰੀਤ ਕੌਰ, ਜੈਸਮੀਨ ਕੌਰ, ਸ਼ਰਨਜੀਤ ਕੌਰ ਨੇ 78% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕਿਰਨਪ੍ਰੀਤ ਕੌਰ, ਪਵਨਪ੍ਰੀਤ ਕੌਰ, ਗੁਰਤੇਜ ਸਿੰਘ , ਸੁਮਨਪ੍ਰੀਤ ਕੌਰ, ਨਵਪ੍ਰੀਤ ਕੌਰ ਦਾ ਪ੍ਰਦਰਸ਼ਨ ਵੀ ਸ਼ਲਾਘਾਯੋਗ ਰਿਹਾ। ਇਸ ਮੌਕੇ ’ਤੇ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਤੀਜੇ ਸਿਰਫ ਤੁਹਾਡੀ ਲਗਾਤਾਰ ਕੋਸ਼ਿਸ਼ ਨਹੀਂ ਸਗੋਂ ਤੁਹਾਡੇ ਭਵਿੱਖ ਦੀ ਮਜਬੂਤ ਨੀਂਹ ਵੀ ਹਨ । ਇਸ ਮੌਕੇ ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਸੁਖਦੇਵ ਸਿੰਘ, ਮੈਡਮ ਕੁਲਦੀਪ ਕੌਰ, ਗੁਰਸ਼ਰਨਪ੍ਰੀਤ ਕੌਰ, ਸੁਖਮਨਦੀਪ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ, ਪੂਰਤੀ ਸ਼ਰਮਾ, ਨਵਨੀਤ ਕੌਰ, ਮਨਜੀਤ ਕੌਰ, ਗੁਰਵਿੰਦਰ ਕੌਰ, ਸੁਪ੍ਰੀਤ ਕੌਰ, ਰੁਪਿੰਦਰ ਕੌਰ, ਬਲਜੀਤ ਕੌਰ ਅਤੇ ਕਾਬਲ ਸਿੰਘ ਆਦਿ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਤੇ ਨੌਜਵਾਨਾਂ ਵਿਚ ਪੜ੍ਹਨ ਦੀ ਘਟ ਰਹੀ ਰੁਚੀ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਪਾਕਿ ’ ਚ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।