31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮੈਰਿਟ ਦੇ ਅਧਾਰ ’ਤੇ ਹੋਈ ਨਿਯੁਕਤੀ ’ਚ ਹਲਕਾ ਇੰਚਾਰਜ ਦਾ ਕੋਈ ਰੋਲ ਨਹੀਂ

ਚੋਗਾਵਾਂ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਚਵਿੰਡਾ ਕਲਾਂ ਵਿਖੇ ਆਂਗਣਵਾੜੀ ਵਰਕਰ ਦੀ ਨਿਯੁਕਤੀ ਨੂੰ ਲੈ ਕੇ ਪ੍ਰੈੱਸ ਕਾਨਫੰਰਸ ਕੀਤੀ। ਇਸ ਸੰਬੰਧੀ ਪਿੰਡ ਚਵਿੰਡਾ ਕਲਾਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਆਂਗਣਵਾੜੀ ਵਰਕਰ ਰਮਨਪ੍ਰੀਤ ਕੌਰ ਪਤਨੀ ਗੁਰਸਾਹਿਬ ਸਿੰਘ ਨੇ ਦੱਸਿਆ ਉਨ੍ਹਾਂ 10 ਦਸੰਬਰ 2025 ਨੂੰ ਆਂਗਣਵਾੜੀ ਵਰਕਰ ਲਈ ਐਪਲੀਕੇਸ਼ਨ ਭੇਜੀ।

ਅਜੀਤ ਡੈਸਕ 31-08-2026
ਚੋਗਾਵਾਂ, 30 ਅਗਸਤ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਚਵਿੰਡਾ ਕਲਾਂ ਵਿਖੇ ਆਂਗਣਵਾੜੀ ਵਰਕਰ ਦੀ ਨਿਯੁਕਤੀ ਨੂੰ ਲੈ ਕੇ ਪ੍ਰੈੱਸ ਕਾਨਫੰਰਸ ਕੀਤੀ। ਇਸ ਸੰਬੰਧੀ ਪਿੰਡ ਚਵਿੰਡਾ ਕਲਾਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਆਂਗਣਵਾੜੀ ਵਰਕਰ ਰਮਨਪ੍ਰੀਤ ਕੌਰ ਪਤਨੀ ਗੁਰਸਾਹਿਬ ਸਿੰਘ ਨੇ ਦੱਸਿਆ ਉਨ੍ਹਾਂ 10 ਦਸੰਬਰ 2025 ਨੂੰ ਆਂਗਣਵਾੜੀ ਵਰਕਰ ਲਈ ਐਪਲੀਕੇਸ਼ਨ ਭੇਜੀ। ਪਿੰਡ ਦੀਆਂ ਹੋਰਨਾਂ ਔਰਤਾਂ ਨੇ ਵੀ ਇਸ ਨਿਯੁਕਤੀ ਸੰਬੰਧੀ ਆਪਣੀਆਂ ਅਰਜ਼ੀਆਂ ਭੇਜੀਆਂ ਸਨ। ਉਨ੍ਹਾਂ ਦੀ ਮਿਹਨਤ ਤੇ ਮੈਰਿਟ ’ਤੇ ਅਧਾਰ ’ਤੇ ਉਨ੍ਹਾਂ ਨੂੰ 5-8-2026 ਨੂੰ ਨਿਯੁਕਤੀ ਪੱਤਰ ਦਿੱਤਾ ਗਿਆ। ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਇਸ ਨਿਯੁਕਤੀ ਲਈ ਪਟੀਸ਼ਨ ਪਾਈ ਗਈ। ਉਹ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਦੇ ਤੇ ਨਾ ਹੀ ਕਿਸੇ ਦੀ ਸਿਫਾਰਿਸ਼ ’ਤੇ ਉਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਵਿਚ ਹਲਕਾ ਇੰਚਾਰਜ ਸੋਨੀਆ ਮਾਨ ਦਾ ਕੋਈ ਰੋਲ ਨਹੀਂ ਹੈ। ਇਸ ਸੰਬੰਧੀ ਸਰਪੰਚ ਗੁਰਭੇਜ ਸਿੰਘ ਸ਼ਾਹ ਨੇ ਕਿਹਾ ਕਿ ਇਹ ਨਿਯੁਕਤੀ ਮੈਰਿਟ ਦੇ ਅਧਾਰ ’ਤੇ ਹੋਈ। ਅਜੇ ਤੱਕ ਹਾਈ ਕੋਰਟ ਵਲੋਂ ਕੋਈ ਵੀ ਨੋਟਿਸ ਨਹੀਂ ਮਿਲਿ ਆ। ਅਸੀਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ। ਜੇਕਰ ਨੋਟਿਸ ਮਿਲਦਾ ਹੈ ਤਾਂ ਅਸੀਂ ਆਪਣਾ ਪੱਖ ਜ਼ਰੂਰ ਰੱਖਾਂਗੇ। ਇਸ ਮੌਕੇ ਸੁਖਬੀਰ ਸਿੰਘ, ਗੁਰਕੀਰਤ ਸਿੰਘ, ਦਿਲਬਾਗ ਸਿੰਘ ਮੈਂਬਰ, ਸਾਧਾ ਸਿੰਘ ਮੈਂਬਰ, ਗੁਰਮੁਖ ਸਿੰਘ ਮੈਂਬਰ ਬਲਜਿੰਦਰ ਕੌਰ ਮੈਂਬਰ, ਪਰਮਜੀਤ ਸਿੰਘ, ਮੈਂਬਰ, ਸਰਬਜੀਤ ਸਿੰਘ ਪਾਬੜ, ਸੰਤੋਖ ਸਿੰਘ ਸੰਮਤੀ ਮੈਂਬਰ, ਗੁਰਪਾਲ ਸਿੰਘ ਪਾਬੜ, ਸੁਖਜਿੰਦਰ ਸਿੰਘ ਆਦ ਹਾਜ਼ਰ ਸਨ।
ਪਿਛਲੀ ਖ਼ਬਰ ਟੋਲ ਬਚਾਉਣ ਦੀ ਖਾਤਰ ਨਿਯਮਾਂ ਨਾਲ ਖਿਲਵਾੜ ਕਰ ਰਹੇ ਹਨ ਟਿੱਪਰ ਤੇ ਟਰਾਲੀ ਚਾਲਕ, ਪ੍ਰਸ਼ਾਸਨ ਬੇਖਬਰ ਅਗਲੀ ਖ਼ਬਰ ਸ੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।