23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਾਬਾ ਮਾਨ ਸਿੰਘ ਦੀ ਅਗਵਾਈ ਹੇਠ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਫ਼ਈ ਦਾ ਨੇਕ ਕਾਰਜ

ਚੋਗਾਵਾਂ, 22 ਅਗਸਤ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਡੱਗਤੂਤ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਮਾਨ ਸਿੰਘ ਕਾਰ ਸੇਵਾ ਦੀ ਅਗਵਾਈ ਹੇਠ ਸਮੂਹ ਪਿੰਡ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ, ਸ਼ਮਸ਼ਾਨਘਾਟ, ਕਬਰਸਤਾਨ, ਪਾਣੀ ਵਾਲੀ ਟੈਂਕੀ, ਡਿਸਪੈਂਸਰੀ, ਪਿੰਡ ਦੀਆਂ ਫਿਰਨੀਆਂ ਆਦਿ ਦੀ ਸਾਫ ਸਫਾਈ ਤੇ ਪੇਂਟ ਕਰਨ ਦਾ ਨੇਕ ਕਾਰਜ ਕੀਤਾ। ਇਸ ਮੌਕੇ ਬਾਬਾ ਮਾਨ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਸੀ।

ਅਜੀਤ ਡੈਸਕ 23-08-2026
ਚੋਗਾਵਾਂ, 22 ਅਗਸਤ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਡੱਗਤੂਤ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਮਾਨ ਸਿੰਘ ਕਾਰ ਸੇਵਾ ਦੀ ਅਗਵਾਈ ਹੇਠ ਸਮੂਹ ਪਿੰਡ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ, ਸ਼ਮਸ਼ਾਨਘਾਟ, ਕਬਰਸਤਾਨ, ਪਾਣੀ ਵਾਲੀ ਟੈਂਕੀ, ਡਿਸਪੈਂਸਰੀ, ਪਿੰਡ ਦੀਆਂ ਫਿਰਨੀਆਂ ਆਦਿ ਦੀ ਸਾਫ ਸਫਾਈ ਤੇ ਪੇਂਟ ਕਰਨ ਦਾ ਨੇਕ ਕਾਰਜ ਕੀਤਾ। ਇਸ ਮੌਕੇ ਬਾਬਾ ਮਾਨ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਸੀ। ਅੱਜ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਵਿਚ ਉੱਘੇ ਘਾਹ ਫੂਸ ਦੀ ਸਫਾਈ ਕਰਵਾਈ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚ ਸਾਫ ਸਫਾਈ ਦਾ ਪੂਰਾ ਧਿਆਨ ਦੇਣ। ਇਹ ਕਾਰਜ ਪਿੰਡ ਵਿਚ ਸਾਂਝੀਵਾਲਤਾ, ਸੇਵਾ ਭਾਵਨਾ ਤੇ ਸਵੱਛਤਾ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਦੀਆਂ ਸਾਂਝੀਆਂ ਜਗ੍ਹਾ ‘ਤੇ ਬੂਟੇ ਵੀ ਲਗਾਏ ਗਏ। ਇਸ ਮੌਕੇ ਬਾਬਾ ਕਰਨੈਲ ਸਿੰਘ, ਬਾਬਾ ਫੌਜੀ ਸਿੰਘ, ਬਾਬਾ ਅੰਮ੍ਰਿਤਪਾਲ ਸਿੰਘ, ਸ਼ਰਮਾ ਸਿੰਘ, ਹਰਜੀਤ ਸਿੰਘ, ਜੋਗਾ ਸਿੰਘ, ਧਰਮਾ ਸਿੰਘ, ਰੂਪਾ ਸਿੰਘ, ਲਖਵਿੰਦਰ ਸਿੰਘ, ਚਰਨ ਸਿੰਘ, ਕਸ਼ਮੀਰ ਸਿੰਘ, ਬਾਬਾ ਲਾਲ ਸਿੰਘ, ਬਲਕਾਰ ਸਿੰਘ, ਗੇਜਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੇਅਰਮੈਨ ਰਣਜੀਤ ਸਿੰਘ ਮੀਆਂਵੰਡ ਨੇ ਭਾਜਪਾ ਵਲੋਂ ਕਰਵਾਈ ਜਾ ਰਹੀ ਕਾਨਫ਼ਰੰਸ ਸੰਬੰਧੀ ਵੱਖ ਵੱਖ ਪਿੰਡਾਂ ਵਿਚ ਵਰਕਰਾਂ ਨੂੰ ਪ... ਅਗਲੀ ਖ਼ਬਰ ਨਾਨਕਸਰ ਨਗਰ ਸਠਿਆਲਾ ਵਿਖੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਲੋਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।