ਹਰ ਘਰ ਤਿਰੰਗਾ ਮੁਹਿੰਮ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਨੁੱਕੜ ਨਾਟਕ ਦਾ ਮੰਚਨ
ਅੰਮ੍ਰਿਤਸਰ, 14 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਸਰਕਾਰ ਵਲੋਂ 9 ਅਗਸਤ ਤੋਂ 17 ਅਗਸਤ ਤੱਕ ਹਰ ਘਰ ਤਿਰੰਗਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਡਿਵੀਜ਼ਨਲ ਸਕਾਊਟ ਐਂਡ ਗਾਈਡ ਟੀਮ ਵਲੋਂ ਆਜ਼ਾਦੀ ਸੰਗਰਾਮ ਨਾਲ ਸੰਬੰਧਿਤ ਇਕ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ। ਆਜ਼ਾਦੀ ’ਤੇ ਆਧਾਰਿਤ ਨਾਟਕ ਦੇਖ ਕੇ ਸਟੇਸ਼ਨ ’ਤੇ ਮੌਜੂਦ ਅਧਿਕਾਰੀ, ਕਰਮਚਾਰੀ ਅਤੇ ਯਾਤਰੀ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰ ਗਏ।
ਅਜੀਤ ਡੈਸਕ
15-08-2026