08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੇਲੇ ਦੌਰਾਨ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਲਿੰਕ ਰੋਡ ’ਤੇ ਲੱਗਾ ਭਾਰੀ ਜਾਮ

ਬਿਆਸ, 7 ਅਗਸਤ (ਨਰਿੰਦਰ ਸਿੰਘ)-ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਧੰਨ ਧੰਨ ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ਦੌਰਾਨ ਲਿੰਕ ਰੋਡ ‘ਤੇ ਭਾਰੀ ਜਾਮ ਲੱਗਿਆ। ਇਸ ਮੇਲੇ ਦੇ ਸੰਬੰਧਿਤ ਕਾਫੀ ਦਿਨ ਪਹਿਲਾਂ ਪੋਸਟਰ ਲਗਾ ਦਿੱਤੇ ਗਏ ਸਨ ਤੇ ਅਕਸਰ ਹੀ ਰਾਹਗੀਰਾਂ ਨੂੰ ਵੱਡੇ ਵੱਡੇ ਬੈਨਰ ਪੜ੍ਹ ਕੇ ਇਸ ਸੰਬੰਧੀ ਪੂਰੀ ਜਾਣਕਾਰੀ ਸੀ।

ਲਿੰਕ ਰੋਡ ਬਾਬਾ ਸਾਵਨ ਸਿੰਘ ਨਗਰ ਤੋਂ ਲੱਗੇ ਭਾਰੀ ਜਾਮ ਦੀ ਤਸਵੀਰ। ਤਸਵੀਰ : ਨਰਿੰਦਰ ਸਿੰਘ 08-08-2026
ਬਿਆਸ, 7 ਅਗਸਤ (ਨਰਿੰਦਰ ਸਿੰਘ)-ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਧੰਨ ਧੰਨ ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ਦੌਰਾਨ ਲਿੰਕ ਰੋਡ ‘ਤੇ ਭਾਰੀ ਜਾਮ ਲੱਗਿਆ। ਇਸ ਮੇਲੇ ਦੇ ਸੰਬੰਧਿਤ ਕਾਫੀ ਦਿਨ ਪਹਿਲਾਂ ਪੋਸਟਰ ਲਗਾ ਦਿੱਤੇ ਗਏ ਸਨ ਤੇ ਅਕਸਰ ਹੀ ਰਾਹਗੀਰਾਂ ਨੂੰ ਵੱਡੇ ਵੱਡੇ ਬੈਨਰ ਪੜ੍ਹ ਕੇ ਇਸ ਸੰਬੰਧੀ ਪੂਰੀ ਜਾਣਕਾਰੀ ਸੀ। ਹਰ ਸਾਲ ਦੀ ਤਰ੍ਹਾਂ ਇਸ ਮੇਲੇ ‘ਚ ਭੀੜ ਵੀ ਕਾਫੀ ਜ਼ਿਆਦਾ ਰਹਿੰਦੀ ਹੈ। ਮੇਨ ਚੌਕ ‘ਚ ਮੇਲਾ ਹੋਣ ਕਰਕੇ ਇਸ ਰਸਤੇ ਦੀ ਆਵਾਜਾਈ ਕਾਫੀ ਪ੍ਰਭਾਵਿਤ ਨਜ਼ਰ ਆਈ। ਬਹੁਤ ਸਾਰੇ ਲੋਕ ਇਸ ਲਿੰਕ ਰੋਡ ਤੋਂ ਹੀ ਹੋ ਕੇ ਗੁਜ਼ਰਦੇ ਹਨ ਅਤੇ ਆਪਣੇ ਘਰਾਂ ਨੂੰ ਪਹੁੰਚਦੇ ਹਨ। ਕਾਫੀ ਸੰਗਤ ਬਾਬਾ ਬਕਾਲਾ ਸਾਹਿਬ ਨੂੰ ਨਿਰੰਤਰ ਹੀ ਇਸ ਰੋਡ ਤੋਂ ਹੋਕੇ ਜਾਂਦੀ ਹੈ। ਲੋਕਾਂ ਦੀ ਖੱਜਲ ਖੁਆਰੀ ਦੱਸ ਰਹੀ ਸੀ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਇਸ ਭਾਰੀ ਜਾਮ ਦਾ ਲੋਕਾਂ ਨੂੰ ਖਮਿਆਜਾ ਭੁਗਤਣਾ ਪਿਆ। ਜੇਕਰ ਪ੍ਰਸ਼ਾਸਨ ਪਹਿਲਾਂ ਹੀ ਇਸ ਰਸਤੇ ਦੀ ਥਾਂ ਕੋਈ ਬਦਲਵਾਂ ਜਾਂ ਸਹੀ ਪ੍ਰਬੰਧ ਕਰਦਾ ਤਾਂ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ ਅਤੇ ਭਾਰੀ ਜਾਮ ਵੀ ਨਾ ਲੱਗਦਾ।
ਪਿਛਲੀ ਖ਼ਬਰ ਬੁਤਾਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਭ੍ਰਿਸ਼ਟਾਚਾਰ ਤੇ ਨਸ਼ਿਆਂ ਖ਼ਿਲਾਫ਼ ਪੁਤਲਾ ਫੂਕਿਆ ਅਗਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪ੍ਰਗਟ ਸਿੰਘ ਸੰਧੂ ਨੂੰ ਪਾਰਲੀਮਾਨੀ ਬੋਰਡ ਦੇ ਮੈਂਬਰ ਵਜੋਂ ਨਾਮਜ਼ਦ ਕਰਨ ’ਤੇ ਹਲਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।