06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅੱਜ ਦੀ ਮਹਾਂ ਰੈਲੀ ’ਚ ਚੰਡੀਗੜ੍ਹ ਪੁੱਜਣਗੇ ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਨਾਇਬ ਤਹਿਸੀਲਦਾਰ-ਮਜੀਠਾ

ਮਜੀਠਾ, 6 ਅਗਸਤ (ਮਨਿੰਦਰ ਸਿੰਘ ਸੋਖੀ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਮੁਲਾਜਮ ਤੇ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ‘ਤੇ ਸਮੁੱਚਾ ਮੁਲਾਜ਼ਮ ਵਰਗ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਕੱਲ੍ਹ 7 ਅਗਸਤ ਨੂੰ 39 ਸੈਕਟਰ ਦਾਣਾ ਮੰਡੀ ਚੰਡੀਗੜ੍ਹ ਵਿੱਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਇਕ ਮਹਾਂ ਰੈਲੀ ਕਰ ਰਿਹਾ ਹੈ ਜੋ ਕਿ ਸੰਨ 1947 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਇਤਿਹਾਸਕ ਮੁਲਾਜ਼ਮ ਰੈਲੀ ਹੋ ਨਿਬੜੇਗੀ। ਜਿਸ ਵਿਚ ਸਾਰੇ ਪੰਜਾਬ ਵਿਚੋਂ ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਨਾਇਬ ਤਹਿਸੀਲਦਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ।

ਅਜੀਤ ਡੈਸਕ 07-08-2026
ਮਜੀਠਾ, 6 ਅਗਸਤ (ਮਨਿੰਦਰ ਸਿੰਘ ਸੋਖੀ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਮੁਲਾਜਮ ਤੇ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ‘ਤੇ ਸਮੁੱਚਾ ਮੁਲਾਜ਼ਮ ਵਰਗ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਕੱਲ੍ਹ 7 ਅਗਸਤ ਨੂੰ 39 ਸੈਕਟਰ ਦਾਣਾ ਮੰਡੀ ਚੰਡੀਗੜ੍ਹ ਵਿੱਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਇਕ ਮਹਾਂ ਰੈਲੀ ਕਰ ਰਿਹਾ ਹੈ ਜੋ ਕਿ ਸੰਨ 1947 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਇਤਿਹਾਸਕ ਮੁਲਾਜ਼ਮ ਰੈਲੀ ਹੋ ਨਿਬੜੇਗੀ। ਜਿਸ ਵਿਚ ਸਾਰੇ ਪੰਜਾਬ ਵਿਚੋਂ ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਨਾਇਬ ਤਹਿਸੀਲਦਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ। ਇਸ ਸੰਬੰਧੀ ਸਾਰੇ ਪੰਜਾਬ ਵਿਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਸੇਵਾ ਮੁਕਤ ਸਾਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅਗਰ ਇਸ ਮਹਾਂ ਰੈਲੀ ਉਪਰੰਤ ਵੀ ਸਰਕਾਰ ਦੇ ਕੰਨਾਂ ‘ਤੇ ਜੂੰ ਨਾ ਸਰਕੀ ਤਾਂ ਸਰਕਾਰ ਵਿਰੁੱਧ ਸਖ਼ਤ ਐਕਸ਼ਨ ਉਲੀਕੇ ਜਾਣਗੇ।
ਪਿਛਲੀ ਖ਼ਬਰ ਆਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਦਾ ਬੀ. ਐੱਡ. ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਨੇ ਦਰਜਨਾਂ ਤਗਮੇ ਜਿੱਤੇ ਚੇਅਰਮੈਨ ਜਗਬੀਰ ਸਿੰਘ ਨੇ ਜਿੱਤ ਲਈ ਖਿਡਾਰੀਆਂ, ਕੋਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।