06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵਿਧਾਇਕ ਧਾਲੀਵਾਲ ਨੇ ਵਿਧਾਨ ਸਭਾ ਵਿਚ ਚੁੱਕਿਆ ਅਜਨਾਲਾ ਦੇ ਕਾਲਿਆਂਵਾਲਾ ਖੂਹ ਦਾ ਮੁੱਦਾ

ਅਜਨਾਲਾ, 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਜਨਾਲਾ ਸ਼ਹਿਰ ‘ਚ ਮੌਜੂਦ ਇਤਿਹਾਸਕ ਕਾਲਿਆਂ ਵਾਲਾ ਖੂਹ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਂਦਿਆਂ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਨੂੰ ਯੋਗ ਸਨਮਾਨ ਦੇਣ ਲਈ ਸਰਕਾਰ ਅੱਗੇ ਕਈ ਮਹੱਤਵਪੂਰਨ ਮੰਗਾਂ ਰੱਖੀਆਂ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 1857 ਈਸਵੀ ‘ਚ ਆਜ਼ਾਦੀ ਦੀ ਪਹਿਲੀ ਜੰਗ ਵਿਚ ਅਜਨਾਲਾ ਨੂੰ ਸ਼ਹੀਦਾਂ ਦੀ ਧਰਤੀ ਬਣਾਉਣ ਵਾਲੇ 282 ਸੂਰਬੀਰਾਂ ਦਾ ਕਾਲਿਆਂ ਵਾਲਾ ਖੂਹ ਦੇਸ਼ ਦੇ ਇਤਿਹਾਸ ਦੀ ਅਮੋਲਕ ਵਿਰਾਸਤ ਹੈ।

ਅਜੀਤ ਡੈਸਕ 07-08-2026
ਅਜਨਾਲਾ, 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਜਨਾਲਾ ਸ਼ਹਿਰ ‘ਚ ਮੌਜੂਦ ਇਤਿਹਾਸਕ ਕਾਲਿਆਂ ਵਾਲਾ ਖੂਹ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਂਦਿਆਂ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਨੂੰ ਯੋਗ ਸਨਮਾਨ ਦੇਣ ਲਈ ਸਰਕਾਰ ਅੱਗੇ ਕਈ ਮਹੱਤਵਪੂਰਨ ਮੰਗਾਂ ਰੱਖੀਆਂ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 1857 ਈਸਵੀ ‘ਚ ਆਜ਼ਾਦੀ ਦੀ ਪਹਿਲੀ ਜੰਗ ਵਿਚ ਅਜਨਾਲਾ ਨੂੰ ਸ਼ਹੀਦਾਂ ਦੀ ਧਰਤੀ ਬਣਾਉਣ ਵਾਲੇ 282 ਸੂਰਬੀਰਾਂ ਦਾ ਕਾਲਿਆਂ ਵਾਲਾ ਖੂਹ ਦੇਸ਼ ਦੇ ਇਤਿਹਾਸ ਦੀ ਅਮੋਲਕ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ ਨੇ ਇਨ੍ਹਾਂ 282 ਸੂਰਬੀਰਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਇਸ ਖੂਹ ਵਿਚ ਸੁੱਟ ਦਿੱਤੀਆਂ ਸਨ ਅਤੇ ਕਈ ਦਹਾਕੇ ਇਹ ਖੂਹ ਅਣਗੌਲਿਆ ਹੀ ਰਿਹਾ ਸੀ ਤੇ 2014 ਵਿਚ ਅਜਨਾਲਾ ਦੇ ਵਸਨੀਕਾਂ ਵਲੋਂ ਇਸ ਖੂਹ ਦੀ ਖੁਦਾਈ ਕਰਕੇ ਸ਼ਹੀਦ ਸੈਨਿਕਾਂ ਦੇ ਪਿੰਜਰ ਬਾਹਰ ਕੱਢੇ ਸਨ । ਸ: ਧਾਲੀਵਾਲ ਨੇ ਮੰਗ ਕੀਤੀ ਕਿ ਇਸ ਇਤਿਹਾਸਕ ਸਥਾਨ ‘ਤੇ ਸ਼ਹੀਦਾਂ ਦੀ ਯਾਦ ਵਿਚ ਵਿਸ਼ਵ ਪੱਧਰੀ ਮਿਊਜ਼ੀਅਮ, ਆਧੁਨਿਕ ਆਡੀਟੋਰੀਅਮ ਅਤੇ ਹੋਰ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕਣ।
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਕਰਾਟੇ ਅਤੇ ਬੈਡਮਿੰਟਨ ’ਚ ਇਤਿਹਾਸ ਸਿਰਜਿਆ ਅਗਲੀ ਖ਼ਬਰ ਪਿੰਡ ਕੱਥੂਨੰਗਲ ਖੁਰਦ ’ਚ ਬਿਜਲੀ ਦੀ ਪੁਰਾਣੀ ਸਮੱਸਿਆ ਨੂੰ ਕੀਤਾ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।