06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਚੇਤਨਪੁਰਾ ਤੇ ਆਸ ਪਾਸ ਦੇ ਪਿੰਡਾਂ ’ਚ ਚੋਰੀਆਂ ਦੀ ਭਰਮਾਰ ਸੋਹੀਆਂ ਕਲਾਂ ਵਿਖੇ ਦਿਨ ਦਿਹਾੜੇ ਚੋਰੀ ਕਰਦੇ ਦੋ ਚੋਰ ਲੋਕਾਂ ਨੇ ਕੀਤੇ ਕਾਬੂ

ਚੇਤਨਪੁਰਾ, 5 ਅਗਸਤ (ਮਹਾਂਬੀਰ ਸਿੰਘ ਗਿੱਲ)-ਚੇਤਨਪੁਰਾ ਤੇ ਆਸ ਪਾਸ ਦੇ ਪਿੰਡਾਂ ਵਿਚ ਲੁੱਟਾਂ ਖੋਹਾਂ ਦੇ ਦਿਨ ਦਿਹਾੜੇ ਚੋਰੀਆਂ ਦੀ ਭਰਮਾਰ ਪਾਈ ਜਾ ਰਹੀ ਹੈ। ਅੱਜ ਫਿਰ ਪਿੰਡ ਸੋਹੀਆਂ ਕਲਾਂ ਦੇ ਕਿਸਾਨ ਚਰਨਜੀਤ ਸਿੰਘ ਤੇ ਸੰਦੀਪ ਸਿੰਘ ਸੋਹੀ ਨੇ ਦੱਸਿਆ ਕਿ ਅੱਜ ਦੁਪਹਿਰੇ ਦੋ ਚੋਰਾਂ ਵਲੋਂ ਉਨ੍ਹਾਂ ਦੇ ਘਰ ਦੇ ਬਾਹਰ ਪਿਆ ਹੋਇਆ ਲੋਹੇ ਦਾ ਖੰਭਾ ਚੋਰੀ ਕੀਤਾ ਤੇ ਚੋਰੀ ਕਰਕੇ ਲਿਜਾ ਰਹੇ ਚੋਰਾਂ ਨੂੰ ਰਸਤੇ ਵਿਚ ਕਾਬੂ ਕਰ ਲਿਆ ਤੇ ਛਿੱਤਰ ਪਰੇਡ ਕਰਕੇ ਪੁਲਿਸ ਥਾਣਾ ਮਜੀਠਾ ਵਿਖੇ ਭੇਜ ਦਿੱਤਾ ਤੇ ਉਨ੍ਹਾਂ ਕੋਲੋਂ ਬਿਜਲੀ ਦਾ ਖੰਭਾ ਵਾਪਸ ਲੈ ਲਿਆ ।

ਅਜੀਤ ਡੈਸਕ 06-08-2026
ਚੇਤਨਪੁਰਾ, 5 ਅਗਸਤ (ਮਹਾਂਬੀਰ ਸਿੰਘ ਗਿੱਲ)-ਚੇਤਨਪੁਰਾ ਤੇ ਆਸ ਪਾਸ ਦੇ ਪਿੰਡਾਂ ਵਿਚ ਲੁੱਟਾਂ ਖੋਹਾਂ ਦੇ ਦਿਨ ਦਿਹਾੜੇ ਚੋਰੀਆਂ ਦੀ ਭਰਮਾਰ ਪਾਈ ਜਾ ਰਹੀ ਹੈ। ਅੱਜ ਫਿਰ ਪਿੰਡ ਸੋਹੀਆਂ ਕਲਾਂ ਦੇ ਕਿਸਾਨ ਚਰਨਜੀਤ ਸਿੰਘ ਤੇ ਸੰਦੀਪ ਸਿੰਘ ਸੋਹੀ ਨੇ ਦੱਸਿਆ ਕਿ ਅੱਜ ਦੁਪਹਿਰੇ ਦੋ ਚੋਰਾਂ ਵਲੋਂ ਉਨ੍ਹਾਂ ਦੇ ਘਰ ਦੇ ਬਾਹਰ ਪਿਆ ਹੋਇਆ ਲੋਹੇ ਦਾ ਖੰਭਾ ਚੋਰੀ ਕੀਤਾ ਤੇ ਚੋਰੀ ਕਰਕੇ ਲਿਜਾ ਰਹੇ ਚੋਰਾਂ ਨੂੰ ਰਸਤੇ ਵਿਚ ਕਾਬੂ ਕਰ ਲਿਆ ਤੇ ਛਿੱਤਰ ਪਰੇਡ ਕਰਕੇ ਪੁਲਿਸ ਥਾਣਾ ਮਜੀਠਾ ਵਿਖੇ ਭੇਜ ਦਿੱਤਾ ਤੇ ਉਨ੍ਹਾਂ ਕੋਲੋਂ ਬਿਜਲੀ ਦਾ ਖੰਭਾ ਵਾਪਸ ਲੈ ਲਿਆ । ਉਕਤ ਚੋਰਾਂ ਦੀ ਪਹਿਚਾਣ ਅਜੈ ਕੁਮਾਰ ਸਪੁੱਤਰ ਤਾਰਾ ਚੰਦ ਵਾਸੀ ਗਾਲੋਵਾਲੀ ਕਾਲੋਨੀਆਂ ਤੇ ਲਾਡੀ ਪੁੱਤਰ ਇੰਦਰਜੀਤ ਵਾਸੀ ਕਰਨਾਲਾ ਟੱਪਰੀਆਂ ਨੇੜੇ ਕੱਥੂਨੰਗਲ ਵਜੋਂ ਹੋਈ। ਚੋਰਾਂ ਨੇ ਦੱਸਿਆ ਕਿ ਉਹ ਨਸ਼ੇ ਦੀ ਆਦੀ ਹਨ ਤੇ ਨਿਤ ਦਿਨ ਪੈਸਿਆਂ ਲਈ ਚੋਰੀ ਕਰਦੇ ਹਨ। ਇਸੇ ਤਰ੍ਹਾਂ ਬੀਤੀ ਰਾਤ ਪਿੰਡ ਸੰਤੂਨੰਗਲ ਵਿਖੇ ਕਿਸਾਨ ਹਰਪਾਲ ਸਿੰਘ ਤੇ ਕਿਸਾਨ ਬਲਵਿੰਦਰ ਸਿੰਘ ਦੀਆਂ ਪਾਣੀ ਵਾਲੀਆਂ ਮੋਟਰਾਂ ਦੀਆਂ ਡਿਲਵਰੀ ਵਾਲੀਆਂ ਤਾਰਾਂ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ। ਇਨ੍ਹਾਂ ਚੋਰੀਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।
ਪਿਛਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਿਕਰਮਜੀਤ ਸਿੰਘ ਨੂੰ ਮੁੜ 5 ਦਿਨ ਦੇ ਰਿਮਾਂਡ ’ਤੇ ਭੇਜਿਆ ਯੂ.ਪੀ. ਪੁਲਿਸ ਵਲੋਂ ਭਾਰਤ... ਅਗਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਪਿੰਡ ਉਦੋਕੇ ਖੁਰਦ ਦੀ ਹੋਈ ਮੈਪਿੰਗ ’ਚ 78 ਕਨਾਲ 8 ਮਰਲੇ ਉਦੋਕੇ ਕਲਾਂ ’ਚ ਜੋੜੇ ਤਿੰਨ ਵਾਰਡਾਂ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।