27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਾਵਣ ਦੀ ਪਹਿਲੀ ਬਰਸਾਤ ਨੇ ਗਰਮੀ ਤੋਂ ਦਿਵਾਈ ਰਾਹਤ

ਅਜੀਤ ਡੈਸਕ 22-07-2026

ਰਾਮ ਤੀਰਥ, 21 ਜੁਲਾਈ (ਧਰਵਿੰਦਰ ਸਿੰਘ ਔਲਖ)- ਸਾਵਣ ਮਹੀਨੇ ਦੀ ਪਹਿਲੀ ਬਰਸਾਤ ਨੇ ਇਲਾਕੇ ਦੇ ਲੋਕਾਂ ਨੂੰ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਦਿੱਤੀ ਹੈ । ਮੀਂਹ ਪੈਣ ਨਾਲ ਜਿੱਥੇ ਔੜ ਮਾਰੀ ਧਰਤੀ ਨੂੰ ਠੰਢਕ ਮਿਲੀ, ਉੱਥੇ ਹੀ ਵਾਤਾਵਰਨ ਵੀ ਸੁਹਾਵਣਾ ਹੋ ਗਿਆ । ਸਵੇਰ ਤੋਂ ਪੈ ਰਹੀਆਂ ਫੁਹਾਰਾਂ ਨੇ ਕੁਦਰਤ ਵਿਚ ਨਵੀਂ ਤਾਜ਼ਗੀ ਭਰ ਦਿੱਤੀ ਅਤੇ ਲੋਕਾਂ ਦੇ ਚਿਹਰਿਆਂ ‘ਤੇ ਮੁੜ ਮੁਸਕਾਨ ਪਰਤ ਆਈ। ਬਰਸਾਤ ਤੋਂ ਬਾਅਦ ਕਿਸਾਨਾਂ ਨੇ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ। ਮੀਂਹ ਦੇ ਪਾਣੀ ਨਾਲ ਖੇਤਾਂ ਵਿਚ ਲੋੜੀਂਦੀ ਨਮੀ ਆਉਣ ਕਾਰਨ ਕਿਸਾਨਾਂ ਨੂੰ ਸਿੰਚਾਈ ‘ਤੇ ਹੋਣ ਵਾਲਾ ਵਾਧੂ ਖਰਚ ਵੀ ਘਟਣ ਦੀ ਉਮੀਦ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਪਈ ਇਹ ਬਰਸਾਤ ਝੋਨੇ ਦੀ ਫ਼ਸਲ ਲਈ ਬੇਹੱਦ ਲਾਭਕਾਰੀ ਸਾਬਤ ਹੋਵੇਗੀ ।

ਪਿਛਲੀ ਖ਼ਬਰ ਬਾਬਾ ਭੀਲੋ ਸਾਹਿਬ ਦੀ ਯਾਦ ’ਚ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਬਾਬਾ ਜਵੰਦ ਸਿੰਘ ਦਾ 146ਵਾਂ ਆਗਮਨ ਪੁਰਬ ਪਿੰਡ ਭੰਗਵਾਂ ’ਚ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।