ਓਠੀਆਂ, 17 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਚੱਕ ਕਮਾਲ ਖਾਂ ਵਿਖੇ ਕਿਸਾਨ ਮਜ਼ਦੂਰ ਕਮੇਟੀ ਵਲੋਂ ਅੱਜ ਦੇ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਮੀਟਿੰਗ ਕਰਨ ਉਪਰੰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਘੇਰਾ ਵਧਾਉਂਦਿਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਨਵੀਂ ਕਮੇਟੀ ਸਥਾਪਤ ਕੀਤੀ, ਜਿਸ ਵਿਚ ਸੁੱਖਦਿਆਲ ਸਿੰਘ ਚੱਕ ਕਮਾਲ ਖਾਂ ਹੁਣ ਪ੍ਰਧਾਨ ਰਜਿੰਦਰ ਸਿੰਘ ਬੋਹਲੀਆਂ ਨੂੰ ਸਕੱਤਰ ਅਮਰੀਕ ਸਿੰਘ ਮੁਹਾਰ ਖਜਾਨਚੀ, ਸਤਨਾਮ ਸਿੰਘ ਚੱਕ ਕਮਾਲ ਖਾਂ ਮੀਤ ਪ੍ਰਧਾਨ ਅਤੇ ਦਿਲਬਾਗ ਸਿੰਘ ਦੁਧਰਾਏ ਮੈਂਬਰ, ਵਰਿੰਦਰ ਸਿੰਘ ਦੁਧਰਾਏ ਮੈਂਬਰ, ਹਰਸਿਮਰਨਜੀਤ ਸਿੰਘ ਭੱਗੂਪੁਰਾ ਮੈਂਬਰ, ਚੁਣੇ ਗਏ। ਜਿਨ੍ਹਾਂ ਨੂੰ ਪ੍ਰਧਾਨ ਸਰਵਣ ਸਿੰਘ ਪੰਧੇਰ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਗੁਰੂ ਘਰ ਦੀ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਲਈ ਰਾਤ ਦਿਨ ਕੰਮ ਕਰਨ ਲਈ ਪ੍ਰੇਰਿਤ ਕੀਤਾ। ਚੁਣੇ ਗਏ ਮੈਂਬਰਾਂ ਨੇ ਪਾਰਟੀ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਰਾਤ ਦਿਨ ਕੰਮ ਕਰਨ ਲਈ ਭਰੋਸਾ ਦਿੱਤਾ। ਇਸ ਮੌਕੇ ਜਰਨੈਲ ਸਿੰਘ ਹਰੜ ਖੁਰਦ, ਰੁਪਿੰਦਰ ਸਿੰਘ ਮੁਹਾਰ, ਹਰਦੀਪ ਸਿੰਘ ਦੁਧਰਾਏ, ਗੁਰਬਬਖਸ਼ ਸਿੰਘ ਬੋਹਲੀਆਂ, ਮਨਪ੍ਰੀਤ ਸਿੰਘ ਮਾਲਾਕੀੜੀ, ਕੁਲਵਿੰਦਰ ਸਿੰਘ ਚੱਕ, ਰਣਜੀਤ ਸਿੰਘ ਚੱਕ, ਲਖਵਿੰਦਰ ਸਿੰਘ ਮੱਧੁਛਾਗਾ, ਪ੍ਰਧਾਨ ਸੁਖਜਿੰਦਰ ਸਿੰਘ ਹਰੜ ਆਦਿ ਹਾਜ਼ਰ ਸਨ।