15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਧੰਨ ਧੰਨ ਬ੍ਰਹਮ ਗਿਆਨੀ ਬਾਬਾ ਵਧਾਵਾ ਸਿੰਘ ਜੀ ਈਸਾਪੁਰ ਵਾਲਿਆਂ ਦੀ ਬਰਸੀ 60 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਨਾਲ ਆਰੰਭ

ਅਜੀਤ ਡੈਸਕ 18-07-2026
ਓਠੀਆਂ, 17 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਈਸਾਪੁਰ ਦੇ ਇਤਿਹਾਸਕ ਗੁਰਦੁਆਰਾ ਬਾਬਾ ਵਧਾਵਾ ਸਿੰਘ ਅਤੇ ਬਾਬਾ ਕਰਤਾਰ ਸਿੰਘ ਜੀ ਵਿਖੇ ਬ੍ਰਹਮ ਗਿਆਨੀ ਬਾਬਾ ਵਧਾਵਾ ਸਿੰਘ ਜੀ ਈਸਾਪੁਰ ਵਾਲਿਆਂ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ । ਸੰਗਤਾਂ ਵਲੋਂ ਆਪਣੀਆਂ ਮੰਨਤਾਂ ਪੂਰੀਆਂ ਹੋਣ ਤੇ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ 60 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਨਾਲ ਬਾਬਾ ਵਧਾਵਾ ਸਿੰਘ ਜੀ ਦੀ ਬਰਸੀ ਦੀ ਆਰੰਭਤਾ ਕੀਤੀ ਗਈ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਰਖਵਾਏ 60 ਸ੍ਰੀ ਅਖੰਡ ਪਾਠ ਜੀ ਦੇ ਭੋਗ 18 ਜੁਲਾਈ ਦਿਨ ਸ਼ਨੀਵਾਰ ਨੂੰ ਪਾਉਣ ਉਪਰੰਤ ਦੀਵਾਨ ਹਾਲ ਵਿਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਅਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਗਿੱਲ ਲੁਧਿਆਣਾ ਵਾਲੇ, ਭਾਈ ਸਰੂਪ ਸਿੰਘ ਜੀ ਰਾਗੀ ਸਿੰਘ ਦਰਬਾਰ ਸਾਹਿਬ, ਭਾਈ ਮਿਲਖਾ ਸਿੰਘ ਮੌਜੀ, ਭਾਈ ਸਨਦੀਪ ਸਿੰਘ ਈਸਾਪੁਰ, ਜਸਬੀਰ ਸਿੰਘ ਈਸਾਪੁਰ, ਕਵੀਸ਼ਰ ਭਾਈ ਦਲਜੀਤ ਸਿੰਘ ਅਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਬਾਣੀ ਦੇ ਰਸਭਿੰਨਾ ਕੀਰਤਨ ਰਾਹੀਂ ਨਿਹਾਲ ਕਰਨਗੇ ਸ਼ਾਮ ਨੂੰ ਨਾਮਵਰ ਕਬੱਡੀ ਟੀਮਾਂ ਦੇ ਫਸਵੇਂ ਮੁਕਬਲੇ ਹੋਣਗੇ। ਜੇਤੂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਹੁੰਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਸੰਗਤਾਂ ਲਈ ਕਈ ਤਰ੍ਹਾਂ ਦੇ ਪਕਵਾਨਾਂ ਦੇ ਅਟੁੱਟ ਲੰਗਰ ਲਗਾਏ ਜਾਣਗੇ।
ਪਿਛਲੀ ਖ਼ਬਰ ਮੁਫ਼ਤ ਨਸ਼ਾ ਛੁਡਾਊ ਕੈਂਪ ਪਿੰਡ ਭੰਗਵਾਂ ’ਚ 20 ਨੂੰ ਅਗਲੀ ਖ਼ਬਰ ਗਿੱਲ ਵਲੋਂ ਮਜੀਠਾ ਤੋਂ ਬਣੇ ਸਵਰਨਕਾਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਰਾਣਾ ਨੂੰ ਸੌਂਪਿਆ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।