15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ-ਪਿੰਡ ਯੂਥ ਅਕਾਲੀ ਦਲ ਦੀਆਂ ਕਮੇਟੀਆਂ ਗਠਿਤ ਕਰਾਂਗੇ-ਹਲਕਾ ਇੰਚਾਰਜ ਗੁਰਜਿੰਦਰ ਸਿੰਘ

ਅਜੀਤ ਡੈਸਕ 18-07-2026
ਬਾਬਾ ਬਕਾਲਾ ਸਾਹਿਬ, 17 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਵਿੰਗ ਦੇ ਨਵ ਨਿਯੁਕਤ ਹਲਕਾ ਇੰਚਾਰਜ ਸ: ਗੁਰਜਿੰਦਰ ਸਿੰਘ ਸਰਪੰਚ ਸਠਿਆਲਾ ਨੇ ਅੱਜ ਇੱਥੇ ‘ਗੁੱਡਵਿੱਲ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ’ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਜਿੱਥੇ ਪਾਰਟੀ ਹਾਈਕਮਾਨ ਵਲੋਂ ਦਿੱਤੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ, ਉਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ-ਪਿੰਡ ਯੂਥ ਅਕਾਲੀ ਦਲ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਯੂਥ ਵਰਕਰਾਂ ਵਲੋਂ ਪ੍ਰਧਾਨ ਸਰਪੰਚ ਗੁਰਜਿੰਦਰ ਸਿੰਘ ਸਠਿਆਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ: ਪੂਰਨ ਸਿੰਘ ਖਿਲਚੀਆਂ, ਜ: ਹਰਦੇਵ ਸਿੰਘ ਨਾਗੋਕੇ, ਨਿਰਮਲ ਸਿੰਘ ਬਿੱਲੂ ਧੂਲਕਾ, ਅਜਮਿੰਦਰ ਸਿੰਘ ਸਾਹਬਾ ਭੋਰਛੀ, ਪਲਵਿੰਦਰ ਸਿੰਘ ਮੀਆਂਵਿੰਡ, ਸੁਖਬੀਰ ਸਿੰਘ ਸੇਰੋਂ, (ਸਾਰੇ ਸਰਕਲ ਪ੍ਰਧਾਨ), ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਡਾ: ਕੁਲਵਿੰਦਰ ਸਿੰਘ ਬਾਣੀਆਂ, ਗੁਰਪ੍ਰਤਾਪ ਸਿੰਘ ਭਿੱਲਾ ਸਾ: ਸਰਪੰਚ, ਦਲਵਿੰਦਰ ਸਿੰਘ ਸਠਿਆਲਾ ਸਾ. ਸਰਪੰਚ, ਜ: ਬੂਟਾ ਸਿੰਘ ਸਠਿਆਲਾ, ਸਿਮਰਤ ਸਿੰਘ ਮੈਂਬਰ, ਪਵਿੱਤਰ ਸਿੰਘ ਸਠਿਆਲਾ, ਅਵਰਜੋਤ ਸਿੰਘ ਫੇਰੂਮਾਨ ਸਰਕਲ ਪ੍ਰਧਾਨ, ਧਰਮਿੰਦਰ ਸਿੰਘ ਪ੍ਰਧਾਨ ਸ਼ਹਿਰੀ, ਸੁਖਜੀਤ ਸਿੰਘ ਦੌਲੋ ਨੰਗਲ, ਰਾਣਾ ਬੂਲੇ ਨੰਗਲ ਪ੍ਰਧਾਨ ਆਈ.ਟੀ. ਵਿੰਗ, ਜਸ਼ਨ ਪੱਡਾ, ਸਾਬੀ ਦੌਲੋ ਨੰਗਲ, ਰਾਣਾ ਦੌਲੋ ਨੰਗਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਲੁੱਧੜ ’ਚ ਨਸ਼ਿਆਂ ਵਿਰੁੱਧ ‘ਆਪ’ ਵਲੰਟੀਅਰਾਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ 22 ਦੇ ਕਿਸਾਨ ਧਰਨੇ ਸੰਬੰਧੀ ਕਿਸਾਨ ਜਥੇਬੰਦੀ ਦੀ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।