10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੰਜਾਬ ਦੀ ਗੈਰਤਮੰਦ ਜਨਤਾ ‘ਆਪ’ ਸਰਕਾਰ ਦੀਆਂ ਗੱਲਾਂ ’ਚ ਨਹੀਂ ਆਵੇਗੀ : ਕੱਕੜ

ਅਜੀਤ ਡੈਸਕ 14-07-2026
ਚੋਗਾਵਾਂ, 13 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਜਿਸ ਸਰਕਾਰ ਦੇ ਹਲਕਾ ਇੰਚਾਰਜ ਪੰਜਾਬ ਦੀ ਜਨਤਾ ਨੂੰ ਦਬਕੇ ਮਾਰਕੇ ਵੋਟਾਂ ਲੈਣ ਦੀ ਸੋਚਦੇ ਹੋਣ, ਇਸ ਤਰ੍ਹਾਂ ਦੇ ਆਗੂ ਤੋਂ ਵਿਕਾਸ ਦੀ ਕੀ ਆਸ ਕੀਤੀ ਜਾ ਸਕਦੀ ਹੈ। ਹਲਕਾ ਰਾਜਾਸਾਂਸੀ ਦੀ ਜਨਤਾ ਨੂੰ ਵੈਲੀ ਨਹੀਂ ਵਿਕਾਸ ਪੁਰਸ਼ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਚਾਹੀਦੇ ਹਨ ਜੋ ਹਲਕੇ ਦਾ ਰੁਕਿਆ ਹੋਇਆ ਵਿਕਾਸ ਪੂਰਾ ਕਰਵਾ ਸਕਣ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਨੇ ਆਪਣੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਚੋਗਾਵਾਂ ਤੋਂ ਅਜਨਾਲਾ ਜਾਂਦੀ ਸੜਕ ਦਾ ਬੁਰਾ ਹਾਲ ਹੈ। ਲੋਪੋਕੇ ਵਿਖੇ ਪਟਵਾਰੀਆਂ ਦੇ ਦਫ਼ਤਰ ਵਿਚ ਜਾਣਾਂ ਵੀ ਬਹੁਤ ਮੁਸ਼ਕਿਲ ਹੈ। ਉਲਟਾ ਲੋਕਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਜ਼ਰੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਦੀ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ। ਔਰਤਾਂ ਦਾ ਬਣਦਾ 60 ਹਜ਼ਾਰ ਰੁਪਿਆ ਨਾ ਦੇ ਕੇ ਆਪਣੇ ਆਖਰੀ ਸਾਲ ਵੋਟਾਂ ਦੇ ਨਜ਼ਦੀਕ 3000, 4500 ਦੇਣ ਦੀ ਗੱਲ ਕਰਕੇ ਔਰਤਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਗੈਰਤਮੰਦ ਜਨਤਾ ਹੁਣ ਆਪ ਸਰਕਾਰ ਦੀਆਂ ਗੱਲਾਂ ਵਿਚ ਨਹੀਂ ਆਵੇਗੀ। ਇਸ ਮੌਕੇ ਜਸਕਰਨ ਸਿੰਘ ਕੋਹਰੀ, ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਗੁਰਭੇਜ ਸਿੰਘ ਵਣੀਏਕੇ ਬਲਾਕ ਪ੍ਰਧਾਨ ਚੋਗਾਵਾਂ, ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਹਰਸਾ ਛੀਨਾ, ਗੁਰਮੇਜ ਸਿੰਘ ਬਬਲਾ ਕੋਟਲਾ, ਕੁਲਦੀਪ ਸਿੰਘ ਔਲਖ ਚੋਗਾਵਾਂ, ਡਾ. ਪ੍ਰਗਟ ਸਿੰਘ ਭੁੱਲਰ, ਨਿਰਵੈਲ ਸਿੰਘ ਚੋਗਾਵਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬਾਬਾ ਸਾਵਨ ਸਿੰਘ ਨਗਰ ’ਚ ਦਿਖਾਈ ‘ਸਤਲੁਜ’ ਫ਼ਿਲਮ ਅਗਲੀ ਖ਼ਬਰ ਮਾਨ ਸਰਕਾਰ ਨੇ ਐੱਸ. ਸੀ. ਭਾਈਚਾਰੇ ਲਈ, ਸਿੱਖਿਆ ਅਤੇ ਤਰੱਕੀ ਲਈ ਇਤਿਹਾਸਕ ਕਦਮ ਚੁੱਕੇ- ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।