25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਵ: ਮਾਤਾ ਜਗੀਰ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 09-07-2026
ਗੱਗੋਮਾਹਲ, 8 ਜੁਲਾਈ (ਬਲਵਿੰਦਰ ਸਿੰਘ ਸੰਧੂ)- ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਮਾਤਾ ਜਗੀਰ ਕੌਰ ਪਤਨੀ ਸਵ: ਸਵਿੰਦਰ ਸਿੰਘ ਲੰਗੋਮਾਹਲ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਲੰਗੋਮਾਹਲ ਵਿਖੇ ਪਾਏ ਗਏ । ਉਪਰੰਤ ਗੁਰਦੁਆਰਾ ਸਿੰਘ ਸਭਾ ਲੰਗੋਮਾਹਲ ਵਿਖੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਵਲੋਂ ਕੀਰਤਨ ਕੀਤਾ ਗਿਆ, ਜਿਸ ਪਿੱਛੋਂ ਵਿਛੜੀ ਰੂਹ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਮੈਨੇਜਰ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਪ੍ਰਗਟ ਸਿੰਘ ਤੇੜਾ, ਨੰਬਰਦਾਰ ਯੂਨੀਅਨ ਤੋਂ ਰਾਣਾ ਪ੍ਰਤਾਪ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਨਾਨੋਕੇ, ਸੁਰਜਨ ਸਿੰਘ ਧਾਲੀਵਾਲ, ਸੂਬੇਦਾਰ ਦਲੀਪ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਭੁਪਿੰਦਰਗੁਰਇਕਬਾਲ ਸਿੰਘ, ਨੰਬਰਦਾਰ ਬਖਸ਼ੀਸ ਸਿੰਘ, ਰਣਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਛਾਂਗੇਵਾਲੀ ਆਦਿ ਨੇ ਸ਼ਰਧਾਜਲੀਆਂ ਅਰਪਿਤ ਕਰਦਿਆ ਕਿਹਾ ਕਿ ਮਾਂ ਦਾ ਚਲੇ ਜਾਣਾ ਵੱਡਾ ਘਾਟਾ ਹੈ ਕਿਉਂਕਿ ਮਾਂ ਨੇ ਸਾਡੀ ਪਾਲਣ ਪੋਸ਼ਣ ਕਰਨ ਦੇ ਨਾਲ ਨਾਲ ਦੁਨੀਆ ਨਾਲ ਵਿਚਰਨ ਦਾ ਗੁਣ ਸਿਖਾਇਆ ਹੈ ਸੋ ਮਾਤਾ ਜਗੀਰ ਕੌਰ ਦੇ ਜਾਣ ਨਾਲ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਹ ਪੂਰਾ ਨਹੀ ਹੋ ਸਕਦਾ ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਮਾਤਾ ਜਗੀਰ ਕੌਰ ਦੇ ਪੁੱਤਰ ਏ.ਐਸ.ਆਈ. ਦਵਿੰਦਰ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਵਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਰੀਕ ਹੋਏ ਸਿਆਸੀ, ਧਾਰਮਿਕ ਆਗੂਆ ਤੇ ਨਗਰ ਨਿਵਾਸੀਆ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਰਾਜਾਸਾਂਸੀ ਦੇ ਸਭ ਤੋਂ ਵੱਡੇ ਹਿੰਦੂ ਪਰਿਵਾਰ ਮੁਖੀ ਪ੍ਰਦੀਪ ਕੁਮਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਸਵ: ਸੁਲਖਣ ਸਿੰਘ ਬਦੇਸ਼ਾ ਜਬੋਵਾਲ (ਅੰਮ੍ਰਿਤਸਰ) ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।